Uncategorized ਅੰਮ੍ਰਿਤਸਰ ਵਿਖੇ ਅੱਧੇ ਘੰਟੇ ਤਕ ਰਿਹਾ ਬਲੈਕ ਆਊਟ/ ਦਰਬਾਰ ਸਾਹਿਬ ਦੇ ਬਾਹਰ ਪਲਾਜੇ ’ਚ ਵੀ ਰਹੀ ਬਿਜਲੀ ਬੰਦ/ ਦਰਬਾਰ ਸਾਹਿਬ ਦੇ ਅੰਦਰ ਚਲਦੀ ਰਹੀ ਲਾਈਟ By admin - June 1, 2025 0 48 Facebook Twitter Pinterest WhatsApp ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਆਪਰੇਸ਼ਨ ਸ਼ੀਲਡ ਦੇ ਤਹਿਤ ਅੱਜ ਅੰਮ੍ਰਿਤਸਰ ਦੇ ਵਿੱਚ ਮੌਕਡਰਿੱਲ ਕੀਤੀ ਗਈ ਸੀ ਜਿਸ ਤੋਂ ਬਾਅਦ ਰਾਤ 8 ਵਜੇ ਤੋਂ ਲੈ ਕੇ 8:30 ਵਜੇ ਤੱਕ ਅੰਮ੍ਰਿਤਸਰ ਸ਼ਹਿਰ ਦੇ ਵੱਖ-ਵੱਖ ਥਾਵਾਂ ਤੇ ਬਲੈਕ ਆਊਟ ਕੀਤਾ ਗਿਆ। ਬਲੈਕ ਆਊਟ ਦੌਰਾਨ ਬਿਜਲੀ ਸਪਲਾਈ ਪੂਰੀ ਤਰੀਕੇ ਬੰਦ ਕੀਤੀ ਗਈ ਅਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਗਈ ਸੀ ਕਿ ਉਹ ਆਪਣੇ ਵਾਹਨਾਂ ਦੀ ਵਰਤੋਂ ਨਾ ਕਰਨ ਅਤੇ ਬਲੈਕ ਆਊਟ ਦੌਰਾਨ ਆਪਣੇ ਵਾਹਣ ਬੰਦ ਰੱਖਣ ਲੇਕਿਨ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਲੋਕਾਂ ਵੱਲੋਂ ਆਪਣੀ ਮੰਜ਼ਿਲ ਤੇ ਜਾਣ ਦੇ ਲਈ ਵਾਹਨਾਂ ਦੀ ਵਰਤੋਂ ਬਲੈਕ ਆਊਟ ਦੌਰਾਨ ਵੀ ਕੀਤੀ ਗਈ। ਉੱਥੇ ਹੀ ਦੂਜੇ ਪਾਸੇ ਅੰਮ੍ਰਿਤਸਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਗਲਿਆਰੇ ਵਿੱਚ ਵੀ ਪੂਰੀ ਤਰੀਕੇ ਬਲੈਕ ਆਊਟ ਰਿਹਾ ਲੇਕਿਨ ਮਰਿਆਦਾ ਅਨੁਸਾਰ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਕਿਸੇ ਵੀ ਤਰੀਕੇ ਦਾ ਬਲੈਕ ਆਊਟ ਦਿਖਾਈ ਨਹੀਂ ਦਿੱਤਾ ਤੇ ਸੰਗਤ ਨਤਮਸਤਕ ਹੋਣ ਦਰਬਾਰ ਸਾਹਿਬ ਪਹੁੰਚਦੀ ਰਹੀ। ਇਸ ਦੌਰਾਨ ਸਿਵਲ ਲਾਈਨ ਪੁਲਿਸ ਸਟੇਸ਼ਨ ਦੇ ਐਸਐਚ ਓ ਗੁਰਪ੍ਰੀਤ ਸਿੰਘ ਨੇ ਦੱਸਿਆ ਅੰਮ੍ਰਿਤਸਰ ਪ੍ਰਸ਼ਾਸਨ ਵੱਲੋਂ ਅਭਿਆਸ ਦੇ ਲਈ ਅੱਜ ਅੱਧੇ ਘੰਟੇ ਦਾ ਬਲੈਕ ਆਊਟ ਕੀਤਾ ਗਿਆ ਹੈ ਅਤੇ ਇਸ ਦੌਰਾਨ ਪੂਰੇ ਤਰੀਕੇ ਬਿਜਲੀ ਸਪਲਾਈ ਬੰਦ ਕੀਤੀ ਗਈ ਹੈ ਅਤੇ ਲੋਕਾਂ ਨੂੰ ਵੀ ਆਪਣੇ ਵਾਹਨਾਂ ਦੀ ਲਾਈਟ ਜਗਾਉਣ ਦੀ ਮਨਾਹੀ ਕੀਤੀ ਗਈ ਸੀ ਲੇਕਿਨ ਇਹ ਅਭਿਆਸ ਦੇ ਤੌਰ ਤੇ ਹੋਣ ਤੇ ਜਿਆਦਾ ਸਖਤਾਈ ਨਹੀਂ ਕੀਤੀ ਗਈ ਅਤੇ ਇਸ ਦੌਰਾਨ ਵੱਡੀ ਗਿਣਤੀ ਚ ਸ਼ਹਿਰ ਵਾਸੀਆਂ ਨੇ ਵੀ ਇਸ ਬਲੈਕ ਆਊਟ ਦੌਰਾਨ ਪ੍ਰਸ਼ਾਸਨ ਦਾ ਸਾਥ ਦਿੱਤਾ ਹੈ।