ਟੈਕਸ ਚੋਰੀ ਬਾਰੇ ਖਜਾਨਾ ਮੰਤਰੀ ਹਰਪਾਲ ਚੀਮਾ ਬਿਆਨ/ 200 ਵਾਹਨਾਂ ਦੀ ਚੈਕਿੰਗ ਦੌਰਾਨ 7 ਕਰੋੜ ਦਾ ਮਾਲ ਜ਼ਬਤ/ ਪੁਰਾਣੀਆਂ ਸਰਕਾਰਾਂ ਦੀ ਪਿਰਤ ਖ਼ਤਮ ਕਰਨ ਦਾ ਦਾਅਵਾ

0
3

ਖਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸਰਕਾਰ ਵੱਲੋਂ ਟੈਕਸ ਚੋਰਾਂ ਖਿਲਾਫ ਕਾਰਵਾਈ ਦਾ ਹਵਾਲਾ ਦਿੰਦਿਆਂ ਸਰਕਾਰ ਦੀ ਪਿੱਠ ਥਪਥਪਾਈ ਹੈ। ਇਸ ਸਬੰਧੀ  ਬਿਆਨ ਜਾਰੀ ਕਰਦਿਆਂ ਖਜਾਨਾ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪਿਛਲੀਆਂ ਸਰਕਾਰਾਂ ਵੱਲੋਂ ਟੈਕਸ ਚੋਰੀ ਦੀ ਪਾਈ ਪਿਰਤ ਨੂੰ ਤੋੜਣ ਦਾ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਨੇ 200 ਵਾਹਨਾਂ ਦੀ ਚੈਕਿੰਗ ਦੌਰਾਨ 7 ਕਰੋੜ ਦਾ ਮਾਲ ਜ਼ਬਤ ਕੀਤਾ ਹੈ। ਮੰਡੀ ਗੋਬਿੰਦਗੜ੍ਹ ਤੇ ਖੰਨਾ ਬੈਲਟ ਵਿਖੇ ਵਿਸ਼ੇਸ਼ ਮੁਹਿੰਮ ਦੌਰਾਨ 2400 ਮੀਟਰਕ ਟਨ ਤੋਂ ਵਧੇਰੇ ਮਾਲ ਫੜਿਆ ਗਿਆ ਹੈ।
ਇਸ ਤੋਂ ਇਲਾਵਾ ਫਰਜ਼ੀ ਬੀਲਿੰਗ ਤੇ ਮਾਲ ਦਾ ਗੈਰ ਕਾਨੂੰਨੀ ਆਵਾਜਾਈ ਤੇ ਸਿਕੰਜਾ ਕਸਦਿਆਂ ਸਾਢੇ 3 ਕਰੋੜ ਤੋਂ ਵਧੇਰੇ ਦਾ ਜੁਰਮਾਨਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਕੋਸ਼ਿਸ਼ਾਂ ਸਦਕਾ ਟੈਕਸ ਰੈਵਨਿਊ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਵੀ ਟੈਕਸ ਚੋਰੀ ਜ਼ਰੀਏ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦਾ ਕੋਸ਼ਿਸ਼ ਕਰੇਗਾ, ਮਾਨ ਸਰਕਾਰ ਉਸ ਖਿਲਾਫ ਸਖਤ ਕਾਰਵਾਈ ਕਰੇਗੀ।

LEAVE A REPLY

Please enter your comment!
Please enter your name here