ਪੰਜਾਬ ਫਤਹਿਗੜ੍ਹ ਪਹੁੰਚੇ ਮੰਤਰੀ ਤਰੁਨਪ੍ਰੀਤ ਸੌਂਦ ਘੇਰੇ ਵਿਰੋਧੀ/ ਭਾਦਲਾ ਰੋਡ ਬਾਰੇ ਗੁੰਮਰਾਹਕੁੰਨ ਪ੍ਰਚਾਰ ਦੇ ਇਲਜ਼ਾਮ/ ਸੜਕ ਦਾ ਕੰਮ ਛੇਤੀ ਸ਼ੁਰੂ ਕਰਨ ਦਾ ਕੀਤਾ ਦਾਅਵਾ By admin - June 5, 2026 0 3 Facebook Twitter Pinterest WhatsApp ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਭਾਦਲਾ ਰੋਡ ਦੀ ਮਾੜੀ ਹਾਲਤ ਬਾਰੇ ਵੀਡੀਓ ਜਾਰੀ ਕਰਨ ਲਈ ਕਾਂਗਰਸ ਨੂੰ ਘੇਰਿਆ ਹੈ। ਖੰਨਾ ਕਾਂਗਰਸ ਦੇ ਪੇਜ ਤੋਂ ਵਾਇਰਲ ਵੀਡੀਓ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਇਕ ਨਕਲੀ ਵੀਡੀਓ ਹੈ ਜੋ ਏਆਈ ਤਕਨੀਕ ਨਾਲ ਬਣਾਈ ਗਈ ਹੈ। ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਸ਼ਿੰਗਾਰਾ ਸਿੰਘ ਸਲਾਣਾ ਦੇ ਅਹੁਦਾ ਸੰਭਾਲਣ ਸਮਾਗਮ ਵਿੱਚ ਸ਼ਿਰਕਤ ਕਰਨ ਪਹੁੰਚੇ ਕੈਬਨਿਟ ਮੰਤਰੀ ਸੌਂਦ ਨੇ ਸਪੱਸ਼ਟ ਕੀਤਾ ਕੇ ਸੜਕ ਨਿਰਮਾਣ ਲਈ ਟੈਂਡਰ ਪਾਸ ਹੋ ਚੁੱਕਾ ਅਤੇ ਛੇਤੀ ਹੀ ਸੜਕ ਬਣਨ ਦਾ ਕੰਮ ਸ਼ੁਰੂ ਜਾਵੇਗਾ।