ਗੁਰਦਾਸਪੁਰ ’ਚ ਨਗਰ ਕੌਂਸਲ ਚੋਣਾਂ ਲਈ ਸਰਗਰਮੀਆਂ ਤੇਜ਼/ ਹਲਕਾ ਇੰਚਾਰਜ ਬਹਿਲ ਵੱਲੋਂ ਦਫਤਰ ਦਾ ਉਦਘਾਟਨ/ ਸਿਆਸੀ ਧਿਰਾਂ ਦੇ ਉਮੀਦਵਾਰਾਂ ਵੱਲੋ ਚੋਣ ਪ੍ਰਚਾਰ ਸ਼ੁਰੂ

0
3

ਨਗਰ ਕੌਂਸਲ ਚੋਣਾਂ ਗੁਰਦਾਸਪੁਰ ਲਈ 13 ਜੂਨ ਨੂੰ ਹੋਰ ਹੋਣ ਜਾ ਰਹੀ ਵੋਟਿੰਗ ਪ੍ਰਕਿਰਿਆ ਲਈ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਚੋਣ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਅੱਜ ਕਾਗਜ ਵਾਪਸ ਲੈਣ ਦੀ ਆਖਰੀ ਮਿਤੀ ਹੈ ਅਤੇ ਹੁਣ ਤੱਕ 29 ਵਾਰਡ ਲਈ ਕਾਗਜ਼ ਰੱਦ ਹੋਣ ਤੋਂ ਬਾਅਦ 168 ਉਮੀਦਵਾਰ ਮੈਦਾਨ ਵਿੱਚ ਹਨ । ਦੂਜੇ ਪਾਸੇ ਯੋਗ ਉਮੀਦਵਾਰ ਤੇਜ਼ੀ ਨਾਲ ਆਪਣੇ ਪ੍ਰਚਾਰ ਵਿੱਚ ਲੱਗ ਗਏ ਹਨ।
ਇਸੇ ਕੜੀ ਵਿੱਚ ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 24 ਅਤੇ 25 ਵਿੱਚ ਬਣਾਏ ਗਏ ਦਫਤਰਾਂ ਦਾ ਉਦਘਾਟਨ ਹਲਕਾ ਇੰਚਾਰਜ ਰਮਨ ਬਹਲ ਨੇ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਉਦੇਸ਼ ਸ਼ਹਿਰ ਵਾਸੀਆਂ ਨੂੰ ਆਪਣਾ ਘਰ ਭਰਨ ਵਾਲੇ ਸਿਆਸਤਦਾਨਾਂ ਤੋਂ ਛੁਟਕਾਰਾ ਦਵਾ ਕੇ ਆਮ ਲੋਕਾਂ ਨੂੰ ਅੱਗੇ ਲਿਆਉਣਾ ਹੈ। ਕਿਉਂਕਿ ਆਮ ਲੋਕ ਹੀ ਆਮ ਲੋਕਾਂ ਦਾ ਦਰਦ ਸਮਝਦੇ ਹਨ ਅਤੇ ਸ਼ਹਿਰ ਦਾ ਚਹੁਂਪੱਖੀ ਵਿਕਾਸ ਕਰ ਸਕਦੇ ਹਨ। ਉਹਨਾਂ ਸ਼ਹਿਰ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਾਥ ਦੇਣ।

LEAVE A REPLY

Please enter your comment!
Please enter your name here