ਪੰਜਾਬ ਮੋਗਾ ’ਚ ਦਿਨ ਦਿਹਾੜੇ ਸਨੈਚਿੰਗ ਦੀ ਘਟਨਾ/ ਨੌਜਵਾਨ ਦੇ ਗਲੇ ’ਚੋਂ ਚੈਨੀ ਝਪਟ ਕੇ ਲੁਟੇਰੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - June 3, 2026 0 2 Facebook Twitter Pinterest WhatsApp ਮੋਗਾ ਸ਼ਹਿਰ ਅੰਦਰ ਲੁੱਟ-ਖੋਹ ਤੇ ਸਨੈਚਿੰਗ ਦੀਆਂ ਘਟਨਾਵਾਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਘਟਨਾ ਸ਼ਹਿਰ ਦੇ ਰਾਮਗੰਜ ਮੰਡੀ ਤੋਂ ਸਾਹਮਣੇ ਆਈ ਹੈ, ਜਿੱਥੇ ਤੜਕਸਾਰ ਦੋ ਮੋਟਰ ਸਾਇਕਲ ਸਵਾਰ ਲੁਟੇਰੇ ਇਕ ਵਿਅਕਤੀ ਦੇ ਗਲ ਵਿਚੋਂ ਚੈਨੀ ਝਪਟ ਕੇ ਫਰਾਰ ਹੋ ਗਏ। ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਖੋਹ ਕੀਤੀ ਸੋਨੀ ਦੀ ਚੈਨੀ ਢਾਈ ਤੋਲੇ ਦੀ ਸੀ, ਜਿਸ ਦੀ ਕੀਮਤ ਸਾਢੇ 3 ਲੱਖ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਘਟਨਾ ਵੇਲੇ ਪੀੜਤ ਵਿਅਕਤੀ ਡਾਇਰੀ ਦੀ ਦੁਕਾਨ ਤੇ ਲੱਸੀ ਲੈਣ ਆਇਆ ਸੀ। ਉਹ ਐਕਟਿਵਾ ਤੇ ਬੈਠਾ ਸੀ ਕਿ ਪਿੱਛੋਂ ਆਇਆ ਲੁਟੇਰਾ ਉਸ ਦੀ ਚੈਨੀ ਝਪਟ ਕੇ ਸਾਥੀ ਦੀ ਮੋਟਰ ਸਾਇਕਲ ਤੇ ਬਹਿ ਕੇ ਫਰਾਰ ਹੋ ਗਿਆ। ਸਨੈਚਿੰਗ ਦੌਰਾਨ ਸੀਸੀ ਟੀਵੀ ਫੁਟੇਜ ਵਿੱਚ ਦੇਖ ਸਕਦੇ ਹੋ ਜਿਸ ਟਾਈਮ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਸਨੈਚਰਾਂ ਵੱਲੋਂ ਤੇ ਉਸ ਵਕਤ ਉਹ ਵਿਅਕਤੀ ਸਕੂਟਰੀ ਤੋਂ ਥੱਲੇ ਡਿੱਗ ਪਿਆ। ਘਟਨਾ ਸਬੰਧੀ ਜਾਣਕਾਰੀ ਦਿੰਦਿਆ ਪੀੜਤ ਵਿਅਕਤੀ ਨੇ ਕਿਹਾ ਕਿ ਉਸ ਦਾ ਨਾਂ ਜਤਿੰਦਰ ਕੁਮਾਰ ਹੈ ਅਤੇ ਉਹ ਮੋਗਾ ਦੇ ਬਿਲ ਰੋਡ ਦਾ ਵਾਸੀ ਹੈ ਅਤੇ ਸੋਨੇ ਦੀ ਚੈਨ ਲਗਭਗ ਢਾਈ ਤੋਲੇ ਦੀ ਸੀ ਅਤੇ ਉਸਦੀ ਕੀਮਤ ਲਗਭਗ ਸਾਢੇ ਤਨ ਲੱਖ ਦੇ ਕਰੀਬ ਹੋਵੇਗੀ। ਫਿਲਹਾਲ ਘਟਨਾ ਦੀ ਜਾਣਕਾਰੀ ਸੰਬੰਧਿਤ ਥਾਣੇ ਨੂੰ ਪੀੜਿਤ ਵੱਲੋਂ ਦੇ ਦਿੱਤੀ ਗਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗ ਗਈ ਹੈ।