ਪੰਜਾਬ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਰ ’ਚ ਬੇਅਦਬੀ/ ਮੰਦਰ ਦੀ ਪਰਿਕਰਮਾ ’ਚ ਮੁੰਡਾ-ਕੁੜੀ ਨੇ ਬਣਾਈ ਰੀਲ/ ਹਿੰਦੂ ਸੰਗਠਨਾਂ ਨੇ ਸਖਤ ਕਾਰਵਾਈ ਦੀ ਕੀਤੀ ਮੰਗ By admin - June 3, 2026 0 2 Facebook Twitter Pinterest WhatsApp ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਅੰਦਰ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਘਟਨਾ ਵਿਚ ਇਕ ਨੌਜਵਾਨ ਅਤੇ ਲੜਕੀ ਵੱਲੋਂ ਮੰਦਰ ਦੀ ਪਰਿਕਰਮਾਂ ਅੰਦਰ ਪੰਜਾਬੀ ਗਾਣਾ ਲਾ ਕੇ ਰੀਲ ਬਣਾਈ ਗਈ ਹੈ। ਰੀਲ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਹਿੰਦੂ ਸੰਗਠਨਾ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ੰਕਰਾਚਾਰੀਆ ਪ੍ਰੀਸ਼ਦ ਪੰਜਾਬ ਦੇ ਮੁਖੀ ਬਾਬਾ ਅਸ਼ਨੀਲ ਮਹਾਰਾਜ ਨੇ ਮੰਦਰ ਪ੍ਰਬੰਧਕਾਂ ਤੇ ਅਣਗਹਿਲੀ ਦੇ ਇਲਜ਼ਾਮ ਲਾਉਂਦਿਆਂ ਸਖਤ ਕਾਰਵਾਈ ਮੰਗੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧਕਾਂ ਨੇ ਜ਼ਰੂਰੀ ਕਦਮ ਨਾ ਚੁੱਕੇ ਤਾਂ ਉਹ ਕਮੇਟੀ ਦਫਤਰ ਦੇ ਬਾਹਰ ਮਰਨ ਵਰਤ ਉਤੇ ਬੈਠਣਗੇ।