ਪੰਜਾਬ ਬਟਾਲਾ ਸ਼ਹਿਰ ਦੇ ਭੀੜ-ਭਰੇ ਬਾਜ਼ਾਰ ’ਚ ਫਾਇਰਿੰਗ/ ਗੱਡੀਆਂ ’ਤੇ ਲੱਗੀਆਂ ਗੋਲੀਆਂ/ ਪੁਲਿਸ ਨੇ ਜਾਂਚ ਕੀਤੀ ਸ਼ੁਰੂ By admin - June 3, 2026 0 1 Facebook Twitter Pinterest WhatsApp ਬਟਾਲਾ ਸ਼ਹਿਰ ਅੰਦਰ ਗੋਲੀਆਂ ਚੱਲਣ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਘਟਨਾ ਵਿਚ ਅਣਪਛਾਤਿਆਂ ਨੇ ਸ਼ਹਿਰ ਦੀ ਭੀੜ-ਭਾੜ ਵਾਲੀ ਮਾਰਕੀਟ ਵਿਚ ਖੜੀਆਂ ਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਮੋਟਰ ਸਾਈਕਲ ਤੇ ਆਏ ਦੋ ਨੌਜਵਾਨ 5 ਤੋਂ 6 ਰਾਊਡ ਫਾਇਰਿੰਗ ਕਰ ਕੇ ਫਰਾਰ ਹੋ ਗਏ। ਘਟਨਾ ਵਿਚ ਰੈਸਟੋਰੈਂਟ ਦੇ ਬਾਹਰ ਖੜੀਆਂ ਗੱਡੀਆਂ ਨੂੰ ਨੁਕਸਾਨ ਪਹੁੰਚਿਆ ਹੈ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਤੱਖਦਰਸੀਆਂ ਮੁਤਾਬਕ ਇੱਥੇ ਆਏ ਦਿਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਨੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਚਸ਼ਮਦੀਦ ਨੌਜਵਾਨ ਨੇ ਦੱਸਿਆ ਕਿ ਦੋ ਨੌਜਵਾਨ ਸਨ ਜਿਹਨਾਂ ਵਲੋ ਫਾਇਰਿੰਗ ਕੀਤੀ ਗਈ ਅਤੇ ਇਹ ਵਡਾ ਹਾਦਸਾ ਹੋਣ ਤੋ ਬਾਲ ਬਾਲ ਬਚਾਅ ਹੋਇਆ। ਉਹਨਾਂ ਦੱਸਿਆ ਕਿ ਪਹਿਲਾਂ ਵੀ ਦੋ ਵਾਰ ਰਾਤ ਵੇਲੇ ਇਸੇ ਥਾਂ ਤੇ ਫਾਇਰਿੰਗ ਹੋਈ ਹੈ ਅਤੇ ਦੋਵੇਂ ਵਾਰ ਇਵੇਂ ਹੀ ਨੌਜਵਾਨ ਫਾਇਰ ਕਰ ਫ਼ਰਾਰ ਹੋ ਗਏ ਅਤੇ ਹੁਣ ਅੱਜ ਸ਼ਾਮ ਵੇਲੇ ਇਹ ਵਾਰਦਾਤ ਤੀਸਰੀ ਵਾਰ ਹੋਈ ਹੈ ਲੇਕਿਨ ਪੁਲਿਸ ਵਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਉਧਰ ਇਸ ਵਾਰਦਾਤ ਤੋ ਬਾਅਦ ਮੌਕੇ ਤੇ ਪੁਹਚੇ ਪੁਲਿਸ ਥਾਣਾ ਸਿਟੀ ਦੇ ਪੁਲਿਸ ਅਧਿਕਾਰੀ ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਓਹਨਾ ਵਲੋ ਜਾਂਚ ਕੀਤੀ ਜਾ ਰਹੀ ਹੈ। ਉਹਨਾ ਦਸਿਆ ਕਿ ਇਸ ਥਾ ਤੇ ਇਕ ਰੈਸਟੂਰੈਂਟ ਮਾਲਕ ਨੂੰ ਫਿਰੌਤੀ ਦੀ ਧਮਕੀ ਮਿਲੀ ਹੈ ਅਤੇ ਉਸ ਮਾਮਲੇ ਚ ਪੁਲਿਸ ਵਲੋਂ ਕੇਸ ਵੀ ਦਰਜ ਹੈ ਅਤੇ ਇੱਥੇ ਸੁਰੱਖਿਆ ਵੀ ਰਹਿੰਦੀ ਹੈ ਲੇਕਿਨ ਅੱਜ ਫਲੈਗ ਮਾਰਚ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਇੱਥੇ ਫਾਇਰਿੰਗ ਹੋਈ ਸੀ ਅਤੇ ਉਹਨਾਂ ਇਹ ਵੀ ਦੱਸਿਆ ਕਿ ਪਹਿਲਾ ਵੀ ਦੋ ਵਾਰ ਫਾਇਰਿੰਗ ਹੋਈ ਸੀ। ਉਹਨਾਂ ਦਾਅਵਾ ਕੀਤਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਹਮਲਵਾਰਾ ਨੂੰ ਕਾਬੂ ਕੀਤਾ ਜਾਵੇਗਾ।