ਬਟਾਲਾ ਪੁਲਿਸ ਦਾ ਖੁਦਕੁਸ਼ੀ ਮਾਮਲੇ ’ਚ ਐਕਸ਼ਨ/ ਸਹੁਰਾ ਪਰਿਵਾਰ ਖਿਲਾਫ ਕੇਸ ਦਰਜ/ 5 ਜਣਿਆਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਆਰੰਭੀ

0
2

ਬਟਾਲਾ ਪੁਲਿਸ ਨੇ ਜੋਬਨਪ੍ਰੀਤ ਖੁਦਕੁਸ਼ੀ ਮਾਮਲੇ ਵਿਚ ਉਸ ਦੇ ਸਹੁਰਾ ਪਰਿਵਾਰ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕੁੱਲ 6 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਸੀ, ਜਿਨ੍ਹਾਂ ਵਿਚੋਂ 5 ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਧਰ ਮ੍ਰਿਤਕ ਦੇ ਪਿਤਾ ਨੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਪਿਤਾ ਨੇ ਕਿਹਾ ਕਿ ਮੁਲਜਮਾਂ ਨੇ ਉਨ੍ਹਾਂ ਦਾ ਘਰ ਉਜਾੜ ਦਿੱਤਾ ਹੈ, ਇਸ ਲਈ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਦੱਸਣਯੋਗ ਹੈ ਕਿ ਬਟਾਲਾ ਦੇ ਰਹਿਣ ਵਾਲੇ ਜੋਬਨ ਪ੍ਰੀਤ ਵੱਲੋਂ ਬਟਾਲਾ ਨੇੜਲੇ ਪਿੰਡ ਇੱਕ ਨਹਿਰ ਦੇ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਗਈ ਸੀ। ਜੋਬਨਪ੍ਰੀਤ ਨੇ ਮਰਨ ਤੋਂ ਪਹਿਲਾਂ ਆਪਣੀ ਇੱਕ ਵੀਡੀਓ ਬਣਾਈ ਸੀ ਜੋ ਅੱਜ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਮਨਪ੍ਰੀਤ ਨੇ ਵੀਡੀਓ ਵਿੱਚ ਦੋਸ਼ ਲਗਾਇਆ ਸੀ ਕਿ ਉਸਦੇ ਸਸੁਰਾਲ ਵਾਲੇ ਉਸ ਨੂੰ ਤੰਗ ਪਰੇਸ਼ਾਨ ਕਰਦੇ ਹਨ ਅਤੇ ਉਸਦੀ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੇ ਜਿਸ ਨੂੰ ਲੈ ਕੇ ਉਹ ਅੱਜ ਆਤਮ ਹੱਤਿਆ ਕਰ ਰਿਹਾ ਹੈ।
ਜੋਬਨਪ੍ਰੀਤ ਨੇ ਆਪਣੇ ਸੋਹਰੇ ਪਰਿਵਾਰ ਤੇ ਗੰਭੀਰ ਦੋਸ਼ ਲਾਏ ਤੇ ਨਹਿਰ ਵਿੱਚ ਛਾਲ ਮਾਰ ਦਿੱਤੀ ਜਿਸ ਮਗਰੋਂ ਬਟਾਲਾ ਪੁਲਿਸ ਨੇ ਛੇ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਪੰਜ ਨੂੰ ਗ੍ਰਫਤਾਰ ਕਰ ਲਿਆ ਹੈ। ਜੋਬਨਪ੍ਰੀਤ ਦੇ ਪਿਤਾ ਨੇ ਕਿਹਾ ਕਿ ਜੋਬਨ ਦੇ ਸਸੁਰਾਲ ਵਾਲੇ ਉਸਨੂੰ ਤੰਗ ਪਰੇਸ਼ਾਨ ਕਰਦੇ ਸੀ ਜਿਸ ਤੋਂ ਦੁਖੀ ਹੋ ਕੇ ਉਸਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ।

LEAVE A REPLY

Please enter your comment!
Please enter your name here