ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਵੱਲੋਂ ਰਵਨੀਤ ਬਿੱਟੂ ਤਲਬ/ 4 ਜੂਨ ਨੂੰ ਪੇਸ਼ ਹੋਣ ਕੇ ਆਪਣਾ ਪੱਖ ਰੱਖਣ ਦੇ ਹੁਕਮ/ ਜਾਤੀਵਾਦੀ ਸ਼ਬਦਾਵਲੀ ਲਈ ਐਸਪੀ ਛਿੱਬਰ ਹੋਏ ਪੇਸ਼ By admin - June 1, 2026 0 2 Facebook Twitter Pinterest WhatsApp ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜਾਤੀਵਾਦੀ ਸ਼ਬਦਾਵਲੀ ਦੀ ਵਰਤੋਂ ਲਈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਤਲਬ ਕਰ ਲਿਆ ਹੈ। ਕਮਿਸ਼ਨ ਨੇ ਰਵਨੀਤ ਬਿੱਟੂ ਨੂੰ 4 ਜੂਨ ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦਾ ਹੁਕਮ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਮਿਸ਼ਨ ਵੱਲੋਂ ਰਵਨੀਤ ਬਿੱਟੂ ਦੇ ਪੱਖ ਨੂੰ ਵਿਚਾਰਿਆ ਜਾਵੇਗਾ। ਇਸੇ ਦੌਰਾਨ ਜਾਤੀਵਾਦੀ ਸ਼ਬਦਾਵਲੀ ਲਈ ਸੰਗਰੂਰ ਐਸਪੀ ਹੈਡਕੁਆਟਰ ਰਾਜੇਸ਼ ਛਿਬਰ ਵੀ ਕਮਿਸ਼ਨ ਅੱਗੇ ਪੇਸ਼ ਹੋਏ ਅਤੇ ਰਿਪੋਰਟ ਕਮਿਸ਼ਨ ਸਾਹਮਣੇ ਰੱਖੀ। ਖਬਰਾਂ ਮੁਤਾਬਕ ਕਮਿਸ਼ਨ ਨੇ ਪੁਲਿਸ ਵੱਲੋਂ ਪੇਸ਼ ਕੀਤੀ ਰਿਪੋਰਟ ਨਾਲ ਅਸਹਿਮਤੀ ਜਾਹਰ ਕੀਤੀ ਹੈ।