ਗੁਰਦਾਸਪੁਰ ’ਚ ਚੋਰਾਂ ਦਾ ਬੈਟਰੀਆਂ ਦੀ ਦੁਕਾਨ ’ਤੇ ਧਾਵਾਂ/ ਇਨਵਰਟਰ ਬੈਟਰੀ ਤੇ ਨਕਦੀ ਲੈ ਕੇ ਫਰਾਰ/ ਸੀਸੀਟੀਵੀ ਕੈਮਰਿਆਂ ਦੀ ਕੀਤੀ ਭੰਨਤੋੜ

0
2

ਗੁਰਦਾਸਪੁਰ ਦੇ ਪਿੰਡ ਹੇਮਰਾਜਪੁਰ ਵਿਖੇ ਚੋਰੀ ਦੀ ਘਟਨਾ ਵਾਪਰੀ ਹੈ ਜਿੱਥੇ ਇੱਕ ਇਨਵਰਟਰ ਬੈਟਰੀਆਂ ਵਾਲੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਇਸ ਦੁਕਾਨ ਦਾ ਸ਼ਟਰ ਪੂਰੀ ਤਰ੍ਹਾਂ ਨਾਲ ਤੋੜ ਕੇ ਦੁਕਾਨ ਦੇ ਅੰਦਰ ਵੜ ਕੇ ਤਿੰਨ ਇਨਵਰਟਰ, ਦੋ ਬੈਟਰੇ ਅਤੇ 9000 ਦੇ ਕਰੀਬ ਚੋਰੀ ਕਰਕੇ ਲੈ ਗਏ। ਦੁਕਾਨਦਾਰ ਅਨੁਸਾਰ ਉਸਦਾ ਕਰੀਬ 1 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਚੋਰਾਂ ਨੇ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਵੀ ਕੀਤੀ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੁਕਾਨਦਾਰ ਜੋਗਿੰਦਰ ਪਾਲ ਦੇ ਦੱਸਣ ਮੁਤਾਬਕ ਉਹਨੇ ਹਰ ਰੋਜ਼ ਦੀ ਤਰ੍ਹਾਂ ਰਾਤ ਕਰੀਬ ਸਾਢੇ ਅੱਠ ਵਜੇ ਦੁਕਾਨ ਬੰਦ ਕੀਤੀ ਸੀ ਅਤੇ ਸਵੇਰੇ 8 ਵਜੇ ਦੇ ਕਰੀਬ ਜਦੋਂ ਦੁਕਾਨ ਤੇ ਆਇਆ ਤਾਂ ਦੁਕਾਨ ਦਾ ਸ਼ਟਰ ਪੂਰੀ ਤਰ੍ਹਾਂ ਟੁੱਟਿਆ ਹੋਇਆ ਸੀ ਅਤੇ ਸੈਂਟਰਲ ਲਾੱਕ ਤੋੜ ਦਿੱਤਾ ਗਿਆ ਸੀ। ਜਦੋਂ ਉਸਨੇ ਅੰਦਰ ਜਾ ਕੇ ਵੇਖਿਆ ਤਾਂ ਦੁਕਾਨ ਦੇ ਅੰਦਰੋਂ ਤਿੰਨ ਇਨਵਰਟਰ ਦੋ ਬੈਟਰੇ ਅਤੇ ਗੱਲੇ ਵਿੱਚ ਰੱਖੀ 9000 ਦੀ ਨਕਦੀ ਗਾਇਬ ਸੀ।
ਚੋਰ ਨੇ ਅੰਦਰ ਵੜਨ ਤੋਂ ਪਹਿਲਾਂ ਦੁਕਾਨ ਦੇ ਬਾਹਰ ਲੱਗੇ ਆ ਸੀਸੀਟੀਵੀ ਕੈਮਰਾ ਵੀ ਤੋੜ ਦਿੱਤਾ ਸੀ। ਉਸਨੇ ਦੱਸਿਆ ਕਿ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ। ਪਿੰਡ ਦੇ ਸਰਪੰਚ ਤਰੁਣਜੀਤ ਸਿੰਘ ਨੇ ਦੱਸਿਆ ਕੀ ਉਹਨਾਂ ਦਾ ਪਿੰਡ ਤੇ ਸ਼ਾਂਤਮਈ ਇਲਾਕਾ ਸੀ ਪਰ ਇਸ ਚੋਰੀ ਨਾਲ ਲੋਕ ਸਹਿਮ ਗਏ ਹਨ। ਉਹਨਾਂ ਕਿਹਾ ਕਿ ਇਲਾਕੇ ਵਿੱਚ ਲਗਾਤਾਰ ਪੁਲਿਸ ਦੀ ਗਸ਼ਤ ਹੋਣੀ ਚਾਹੀਦੀ ਹੈ।

LEAVE A REPLY

Please enter your comment!
Please enter your name here