ਅੰਮ੍ਰਿਤਸਰ ਪੁਲਿਸ ਨੇ ਸੁਲਝਾਇਆ ਚੋਰੀ ਦਾ ਮਾਮਲਾ/ ਹੋਟਲ ’ਚ ਚੋਰੀ ਹੋਇਆ ਸੀ ਸੈਲਾਨੀ ਦਾ ਸਾਮਾਨ/ ਪੁਲਿਸ ਨੇ 12 ਘੰਟਿਆ ਅੰਦਰ ਗ੍ਰਿਫਤਾਰ ਕੀਤਾ ਮੁਲਜ਼ਮ

0
1

ਅੰਮ੍ਰਿਤਸਰ ਦੇ ਥਾਣਾ ਡੀ-ਡਵੀਜ਼ਨ ਨੇ ਹੋਟਲ ਦੇ ਕਮਰੇ ਵਿਚੋਂ ਸੈਲਾਨੀ ਦਾ ਸਾਮਾਨ ਚੋਰੀ ਹੋਣ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਘਟਨਾ ਤੋਂ ਮਹਿਜ 12 ਘੰਟਿਆਂ ਅੰਦਰ ਚੋਰ ਨੂੰ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ ਸਾਮਾਨ ਬਰਾਮਦ ਕਰ ਲਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਗੋਰਖਪੁਰ ਤੋਂ ਆਏ ਇਕ ਸੈਲਾਨੀ ਦਾ ਗੋਲ ਬਾਗ ਨੇੜਲੇ ਹੋਟਲ ਦੇ ਕਮਰੇ ਵਿਚੋਂ ਸਾਮਾਨ ਚੋਰੀ ਹੋ ਗਿਆ ਸੀ। ਪੁਲਿਸ ਨੇ ਮੁਹੰਮਦ ਤਾਰਿਕ ਨਾਮ ਤੇ ਮੁਲਜਮ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜੇ ਵਿਚੋਂ ਚੋਰੀਸ਼ੁਦਾ 2 ਮੋਬਾਈਲ ਫੋਨ ਅਤੇ 11 ਹਜ਼ਾਰ ਨਕਦੀ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here