ਚੰਡੀਗੜ੍ਹ ’ਚ ਸਵੇਰ ਸਾਰ ਮੀਂਹ ਨੇ ਦਿੱਤੀ ਦਸਤਕ/ ਲੋਕਾਂ ਨੂੰ ਗਰਮੀ ਤੋਂ ਮਿਲੀ ਰਾਹਤ/ ਚੰਡੀਗੜ੍ਹ ਸਮੇਤ ਪੰਜਾਬ ਭਰ ਅੰਦਰ ਮੀਂਹ ਦੀ ਖਬਰ

0
2

ਚੰਡੀਗੜ੍ਹ ਅੰਦਰ ਸਵੇਰ ਸਾਰ ਪਏ ਭਾਰੀ ਮੀਂਹ ਅਤੇ ਤੇਜ਼ ਹਵਾਵਾਂ ਨੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿੱਤੀ ਹੈ। ਇੱਥੇ ਅਸਮਾਨੀ ਬਿਜਲੀ ਦੀ ਗਰਜ ਚਮਕ ਦੇ ਨਾਲ ਨਾਲ ਤੇਜ਼ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ, ਜਿਸ ਦੇ ਚਲਦਿਆਂ ਮੌਸਮ ਕਾਫੀ ਸੁਹਾਵਣ ਗਿਆ ਹੈ। ਇਸੇ ਤਰ੍ਹਾਂ ਪੰਜਾਬ ਭਰ ਵਿਚੋਂ ਵੀ ਚੰਗੇ ਮੀਂਹ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਖਬਰਾਂ ਮੁਤਾਬਕ ਰੂਪਨਗਰ ਵਿੱਚ ਚੰਗੀ ਮੀਂਹ ਪਿਆ ਹੈ। ਇੱਥੇ ਗਲ਼ੀਆਂ ਅਤੇ ਸੜਕਾਂ ਪਾਣੀ ਨਾਲ ਭਰ ਗਈਆਂ ਹਨ। ਲੋਕਾਂ ਨੂੰ ਮੀਂਹ ਨਾਲ ਅੱਤ ਦੀ ਗਰਮੀ ਤੋਂ ਰਾਹਤ ਵੀ ਮਿਲੀ ਹੈ।
ਇਸੇ ਤਰ੍ਹਾਂ ਲੁਧਿਆਣਾ ਵਿੱਚ ਭਾਰੀ ਮੀਂਹ ਨੇ ਦਸਤਕ ਦਿੱਤੀ ਹੈ। ਇਸ ਮੀਂਹ ਨਾਲ ਜਿੱਥੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਲਈ ਵੀ ਇਹ ਮੌਸਮ ਲਾਹੇਵੰਦ ਮੰਨਿਆ ਜਾ ਰਿਹਾ ਹੈ। ਸਰਹੱਦੀ ਜ਼ਿਲ੍ਹੇ ਪਠਾਨਕੋਟ ਵਿੱਚ ਤੜਕੇ ਲੋਕਾਂ ਨੂੰ ਜ਼ਬਰਦਸਤ ਗੜ੍ਹੇਮਾਰੀ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਠੰਢੀਆਂ ਅਤੇ ਤੇਜ਼ ਹਵਾਵਾਂ ਨੇ ਅੱਤ ਦੀ ਗਰਮੀ ਤੋਂ ਲੋਕਾਂ ਨੂੰ ਰਾਹਤ ਵੀ ਪਹੁੰਚਾਈ ਹੈ। ਪਠਾਨਕੋਟ ਵਿਚ ਹੋਈ ਗੜ੍ਹੇਮਾਰੀ ਕਾਰਨ ਸੜਕਾਂ ਉਤੇ ਬਰਫ ਦੀ ਚਿੱਟੀ ਚਾਦਰ ਵਿੱਛੀ ਵੇਖੀ ਗਈ। ਇਸੇ ਤਰ੍ਹਾਂ ਪੰਜਾਬ ਅਤੇ ਹਰਿਆਣਾ ਵਿਚ ਵੀ ਚੰਗੇ ਮੀਂਹ ਦੀਆਂ ਖਬਰਾਂ ਆ ਰਹੀਆਂ ਹਨ।

LEAVE A REPLY

Please enter your comment!
Please enter your name here