ਫਤਹਿਗੜ੍ਹ ਪੁਲਿਸ ਨੇ ਸੁਲਝਾਇਆ ਮੂਰਤੀ ਚੋਰੀ ਦਾ ਮਾਮਲਾ/ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਆਰੰਭੀ/ ਪੰਡਿਤ ਤੇ ਘਰੋਂ ਚੋਰੀ ਕੀਤੀ ਗਈ ਸੀ ਕੀਮਤੀ ਮੂਰਤੀ

0
2

ਫਤਹਿਗੜ੍ਹ ਸਾਹਿਬ ਪੁਲਿਸ ਨੇ ਪਿੰਡ ਰਾਜਦਰ ਨਗਰ ਵਿਖੇ ਪੰਡਿਤ ਦੇ ਘਰੋਂ ਹੋਈ ਮੂਰਤੀ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਚੋਰੀਸ਼ੁਦਾ ਮੂਰਤੀ ਬਰਾਮਦ ਕਰ ਲਈ ਹੈ।  ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਜੀਤ, ਗੁਰਵਿੰਦਰ ਸਿੰਘ, ਹਰਮਨਦੀਪ ਸਿੰਘ, ਲਖਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ, ਜੋ ਕਿ ਸਾਰੇ ਪਿੰਡ ਰਾਜਦਰ ਨਗਰ ਦੇ ਹੀ ਰਹਿਣ ਵਾਲੇ ਹਨ। ਪੰਡਿਤ ਸ਼ਿਵਾ ਨਾਥ ਵੱਲੋਂ ਪੁਲਿਸ ਕੋਲ ਦਿੱਤੀ ਸ਼ਿਕਾਇਤ ਮੁਤਾਬਕ ਉਸ ਦੇ ਘਰੋਂ 500 ਗਰਾਮ ਦੀ ਇਕ ਅਸ਼ਟਧਾਤੂ ਦੀ ਮੂਰਤੀ ਚੋਰੀ ਹੋ ਗਈ ਸੀ। ਇਹ ਕੀਮਤੀ ਮੂਰਤੀ ਉਨ੍ਹਾਂ ਦੇ ਪਰਿਵਾਰ ਕੋਲ ਪੀੜੀ ਦਰ ਪੀੜੀ ਚਲੀ ਆ ਰਹੀ ਸੀ। ਮੁਲਜਮਾਂ ਨੇ ਇਹ ਮੂਰਤੀ ਇਕ ਇੱਟਾਂ ਦੇ ਭੱਠੇ ਵਿਚ ਲੁਕਾ ਕੇ ਰੱਖੀ ਹੋਈ ਸੀ। ਪੁਲਿਸ ਨੇ ਮੂਰਤੀ ਬਰਾਮਦ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਕੁਲਬੀਰ ਸਿੰਘ ਨੇ ਨੇ ਦੱਸਿਆ ਕਿ ਪੰਡਿਤ ਸ਼ਿਵਾ ਨਾਥ ਨੇ ਥਾਣਾ ਮੂਲੇਪੁਰ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਨ੍ਹਾਂ ਦੇ ਘਰ ਵਿੱਚ ਕਰੀਬ 400-500 ਗ੍ਰਾਮ ਦੀ ਇੱਕ ਅਸ਼ਟਧਾਤੂ ਦੀ ਮੂਰਤੀ ਸੀ, ਜੋ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਪੀੜ੍ਹੀ-ਦਰ-ਪੀੜ੍ਹੀ ਚੱਲੀ ਆ ਰਹੀ ਸੀ। ਬੀਤੀ 17 ਮਈ ਨੂੰ ਉਹ ਤਲਾਨੀਆਂ ਵਿਖੇ ਇੱਕ ਧਾਰਮਿਕ ਸਥਾਨ ‘ਤੇ ਗਏ ਹੋਏ ਸਨ ਅਤੇ ਜਦੋਂ ਉਹ 4 ਦਿਨਾਂ ਬਾਅਦ ਵਾਪਸ ਪਰਤੇ ਤਾਂ ਘਰੋਂ ਮੂਰਤੀ ਗਾਇਬ ਸੀ। ਸ਼ਿਕਾਇਤ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਥਾਣਾ ਮੂਲੇਪੁਰ ਦੀ ਪੁਲਿਸ ਨੇ ਉਕਤ ਪੰਜੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਇੱਕ ਇੱਟਾਂ ਦੇ ਭੱਠੇ ਵਿੱਚ ਲੁਕਾ ਕੇ ਰੱਖੀ ਗਈ ਮੂਰਤੀ ਨੂੰ ਸਹੀ-ਸਲਾਮਤ ਬਰਾਮਦ ਕਰ ਲਿਆ ਗਿਆ ਹੈ। ਪੁਲਿਸ ਦੇ ਦੱਸਣ ਮੁਤਾਬਕ ਇਹ ਮੂਰਤੀ ਕਾਫੀ ਪੁਰਾਤਨ ਹੈ, ਜਿਸ ਦੀ ਕੀਮਤ ਬਹੁਤ ਜ਼ਿਆਦਾ ਹੈ।

LEAVE A REPLY

Please enter your comment!
Please enter your name here