Homeਪੰਜਾਬਨੰਗਲ ਨਗਰ ਕੌਂਸਲ ’ਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁਮਤ/ ਆਪ 7,... ਪੰਜਾਬ ਨੰਗਲ ਨਗਰ ਕੌਂਸਲ ’ਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁਮਤ/ ਆਪ 7, ਕਾਂਗਰਸ 8 ਤੇ ਭਾਜਪਾ 3 ਸੀਟਾਂ ’ਤੇ ਕਾਬਜ਼/ ਗਿਣਤੀ ਸੈਂਟਰ ਦੇ ਬਾਹਰ ਕਾਂਗਰਸ ਤੇ ਆਪ ਵਿਚਾਲੇ ਤਣਾਅ By admin May 30, 2026 0 9 Share Facebook Twitter Pinterest WhatsApp ਪੰਜਾਬ ਦੀਆਂ ਸਭ ਤੋਂ ਅਮੀਰ ਨਗਰ ਕੌਂਸਲਾਂ ਵਿੱਚੋਂ ਇੱਕ ਮੰਨੀ ਜਾਣ ਵਾਲੀ ਨੰਗਲ ਨਗਰ ਕੌਂਸਲ ਦੇ ਚੋਣ ਨਤੀਜਿਆਂ ਨੇ ਸਿਆਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਹੈ। 19 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਚੋਣ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੇ 7, ਕਾਂਗਰਸ ਨੇ 8 ਤੇ ਭਾਰਤੀ ਜਨਤਾ ਪਾਰਟੀ ਨੇ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਜਦਕਿ ਇਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਇਸ ਤਰ੍ਹਾਂ ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਣ ਦੇ ਚਲਦਿਆਂ ਕੌਂਸਲ ਬਣਾਉਣ ਨੂੰ ਲੈ ਕੇ ਸਿਆਸੀ ਜੋੜਤੋੜ ਸ਼ੁਰੂ ਹੋ ਗਈ ਹੈ। ਵੱਡਾ ਸਵਾਲ ਇਹ ਹੈ ਕਿ 19 ਸੀਟਾਂ ਵਾਲੀ ਨੰਗਲ ਨਗਰ ਕੌਂਸਲ ‘ਤੇ ਕਬਜ਼ਾ ਕਿਸ ਦਾ ਹੋਵੇਗਾ। ਕੀ ਆਮ ਆਦਮੀ ਪਾਰਟੀ ਹੋਰ ਮੈਂਬਰਾਂ ਦਾ ਸਮਰਥਨ ਹਾਸਲ ਕਰ ਕੇ ਆਪਣੀ ਕੌਂਸਲ ਬਣਾਏਗੀ ਜਾਂ ਫਿਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਬਾਜ਼ੀ ਮਾਰ ਲਵੇਗੀ। ਕੌਂਸਲ ਤੇ ਕਿਸ ਦਾ ਕਬਜਾ ਹੋਵੇਗਾ, ਇਹ ਆਉਣ ਵਾਲੇ ਸਮਾਂ ਵਿਚ ਹੀ ਸਾਫ ਹੋਵੇਗਾ। ਇਸੇ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਸਿਆਸੀ ਧਿਰਾਂ ਵਿਚਾਲੇ ਤਣਾਣ ਵੀ ਵੇਖਣ ਨੂੰ ਮਿਲਿਆ। ਖਾਸ ਕਰ ਕੇ ਦੋ ਵਾਰਡ ਦੇ ਨਤੀਜਿਆਂ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੇਪੀ ਸਿੰਘ ਵੀ ਕਾਊਂਟਿੰਗ ਸੈਂਟਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਉਮੀਦਵਾਰਾਂ ਦੀ ਵਾਰ-ਵਾਰ ਰੀਕਾਊਂਟਿੰਗ ਕਰਕੇ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਆਹਮੋ-ਸਾਹਮਣੇ ਵੀ ਆ ਗਏ, ਜਿਸ ਨਾਲ ਸਥਿਤੀ ਹੋਰ ਵੀ ਜਿਆਦਾ ਗੰਭੀਰ ਬਣ ਗਈ ਸੀ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਹਾਲਾਤਾਂ ਨੂੰ ਕਾਬੂ ਵਿੱਚ ਕਰ ਲਿਆ ਅਤੇ ਕਿਸੇ ਵੀ ਵੱਡੇ ਟਕਰਾਅ ਤੋਂ ਬਚਾ ਲਿਆ ਗਿਆ। ਹਾਲਾਂਕਿ ਇਸ ਦੌਰਾਨ ਦੋਵੇਂ ਪਾਰਟੀਆਂ ਦੇ ਸਮਰਥਕਾਂ ਨੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। Share Facebook Twitter Pinterest WhatsApp Previous articleਅੱਜ ਦਾ ਰਾਸ਼ੀਫਲ/ Aaj Ka Rashifal/ Today Horoscope by Shweta RanaNext articleਫਤਹਿਗੜ੍ਹ ਪੁਲਿਸ ਨੇ ਸੁਲਝਾਇਆ ਮੂਰਤੀ ਚੋਰੀ ਦਾ ਮਾਮਲਾ/ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਆਰੰਭੀ/ ਪੰਡਿਤ ਤੇ ਘਰੋਂ ਚੋਰੀ ਕੀਤੀ ਗਈ ਸੀ ਕੀਮਤੀ ਮੂਰਤੀ admin# RELATED ARTICLES ਪੰਜਾਬ ਸੁਨਾਮ ਵਾਸੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫਾ/ 10 ਕਰੋੜ ਲਾਗਤ ਤੇ ਸਿਹਤ ਪ੍ਰੋਜੈਕਟ ਲੋਕ ਅਰਪਨ/ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕੀਤਾ ਪ੍ਰੋਜੈਕਟ July 31, 2026 ਪੰਜਾਬ ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ/ ਵਿਧਾਇਕ ਰਾਏ ਵੱਲੋਂ ਸਮਾਰਕ ’ਤੇ ਫੁੱਲ ਮਲਾਵਾਂ ਭੇਂਟ/ ਸ਼ਹੀਦ ਊਧਮ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਕੀਤਾ... July 31, 2026 ਪੰਜਾਬ ਅੰਮ੍ਰਿਤਸਰ ਦੇ ਹਲਕਾ ਦੱਖਣੀ ‘ਚ ਅਕਾਲੀ ਦਲ ਨੂੰ ਝਟਕਾ/ ਸਿਮਰਨ ਜੌੜਾ ਸਾਥੀਆਂ ਸਮੇਤ ਆਪ ’ਚ ਸ਼ਾਮਲ/ ਕਈ ਅਕਾਲੀ ਤੇ ਕਾਂਗਰਸੀ ਪਰਿਵਾਰਾਂ ਨੇ ਵੀ ਫੜਿਆ... July 31, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Most Popular ਸੁਨਾਮ ਵਾਸੀਆਂ ਨੂੰ ਪੰਜਾਬ ਸਰਕਾਰ ਦਾ ਵੱਡਾ ਤੋਹਫਾ/ 10 ਕਰੋੜ ਲਾਗਤ ਤੇ ਸਿਹਤ ਪ੍ਰੋਜੈਕਟ ਲੋਕ ਅਰਪਨ/ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਕੀਤਾ ਪ੍ਰੋਜੈਕਟ July 31, 2026 ਫਤਹਿਗੜ੍ਹ ਸਾਹਿਬ ਵਿਖੇ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ/ ਵਿਧਾਇਕ ਰਾਏ ਵੱਲੋਂ ਸਮਾਰਕ ’ਤੇ ਫੁੱਲ ਮਲਾਵਾਂ ਭੇਂਟ/ ਸ਼ਹੀਦ ਊਧਮ ਸਿੰਘ ਦੀ ਅਦੁੱਤੀ ਕੁਰਬਾਨੀ ਨੂੰ ਕੀਤਾ... July 31, 2026 ਅੰਮ੍ਰਿਤਸਰ ਦੇ ਹਲਕਾ ਦੱਖਣੀ ‘ਚ ਅਕਾਲੀ ਦਲ ਨੂੰ ਝਟਕਾ/ ਸਿਮਰਨ ਜੌੜਾ ਸਾਥੀਆਂ ਸਮੇਤ ਆਪ ’ਚ ਸ਼ਾਮਲ/ ਕਈ ਅਕਾਲੀ ਤੇ ਕਾਂਗਰਸੀ ਪਰਿਵਾਰਾਂ ਨੇ ਵੀ ਫੜਿਆ... July 31, 2026 ਫਰੀਦਕੋਟ ਪਹੁੰਚਿਆ ਮੀਰੀ ਪੀਰੀ ਖਾਲਸਾ ਮਾਰਚ/ ਰਾਤ ਵਿਸ਼ਰਾਮ ਕਰਨ ਬਾਅਦ ਅਗਲੇ ਪੜਾਅ ਲਈ ਰਵਾਨਾ/ ਸੰਗਤ ਵਿਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ July 31, 2026 Load more Recent Comments admin on Chandigarh News: पंचकूला के बृजेश कुमार बने पीजीटीआई नेक्सजेन चैंपियन A WordPress Commenter on Hello world!