Homeਪੰਜਾਬਨੰਗਲ ਨਗਰ ਕੌਂਸਲ ’ਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁਮਤ/ ਆਪ 7,... ਪੰਜਾਬ ਨੰਗਲ ਨਗਰ ਕੌਂਸਲ ’ਚ ਕਿਸੇ ਨੂੰ ਵੀ ਨਹੀਂ ਮਿਲਿਆ ਬਹੁਮਤ/ ਆਪ 7, ਕਾਂਗਰਸ 8 ਤੇ ਭਾਜਪਾ 3 ਸੀਟਾਂ ’ਤੇ ਕਾਬਜ਼/ ਗਿਣਤੀ ਸੈਂਟਰ ਦੇ ਬਾਹਰ ਕਾਂਗਰਸ ਤੇ ਆਪ ਵਿਚਾਲੇ ਤਣਾਅ By admin May 30, 2026 0 20 Share Facebook Twitter Pinterest WhatsApp ਪੰਜਾਬ ਦੀਆਂ ਸਭ ਤੋਂ ਅਮੀਰ ਨਗਰ ਕੌਂਸਲਾਂ ਵਿੱਚੋਂ ਇੱਕ ਮੰਨੀ ਜਾਣ ਵਾਲੀ ਨੰਗਲ ਨਗਰ ਕੌਂਸਲ ਦੇ ਚੋਣ ਨਤੀਜਿਆਂ ਨੇ ਸਿਆਸੀ ਮਾਹੌਲ ਨੂੰ ਹੋਰ ਵੀ ਗਰਮਾ ਦਿੱਤਾ ਹੈ। 19 ਵਾਰਡਾਂ ਵਾਲੀ ਇਸ ਨਗਰ ਕੌਂਸਲ ਵਿੱਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ। ਚੋਣ ਨਤੀਜਿਆਂ ਮੁਤਾਬਕ ਆਮ ਆਦਮੀ ਪਾਰਟੀ ਨੇ 7, ਕਾਂਗਰਸ ਨੇ 8 ਤੇ ਭਾਰਤੀ ਜਨਤਾ ਪਾਰਟੀ ਨੇ 3 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ਜਦਕਿ ਇਕ ਸੀਟ ਆਜ਼ਾਦ ਉਮੀਦਵਾਰ ਦੇ ਹਿੱਸੇ ਆਈ ਹੈ। ਇਸ ਤਰ੍ਹਾਂ ਕਿਸੇ ਵੀ ਧਿਰ ਨੂੰ ਬਹੁਮਤ ਨਾ ਮਿਲਣ ਦੇ ਚਲਦਿਆਂ ਕੌਂਸਲ ਬਣਾਉਣ ਨੂੰ ਲੈ ਕੇ ਸਿਆਸੀ ਜੋੜਤੋੜ ਸ਼ੁਰੂ ਹੋ ਗਈ ਹੈ। ਵੱਡਾ ਸਵਾਲ ਇਹ ਹੈ ਕਿ 19 ਸੀਟਾਂ ਵਾਲੀ ਨੰਗਲ ਨਗਰ ਕੌਂਸਲ ‘ਤੇ ਕਬਜ਼ਾ ਕਿਸ ਦਾ ਹੋਵੇਗਾ। ਕੀ ਆਮ ਆਦਮੀ ਪਾਰਟੀ ਹੋਰ ਮੈਂਬਰਾਂ ਦਾ ਸਮਰਥਨ ਹਾਸਲ ਕਰ ਕੇ ਆਪਣੀ ਕੌਂਸਲ ਬਣਾਏਗੀ ਜਾਂ ਫਿਰ ਕਾਂਗਰਸ ਸਭ ਤੋਂ ਵੱਡੀ ਪਾਰਟੀ ਹੋਣ ਦੇ ਨਾਤੇ ਬਾਜ਼ੀ ਮਾਰ ਲਵੇਗੀ। ਕੌਂਸਲ ਤੇ ਕਿਸ ਦਾ ਕਬਜਾ ਹੋਵੇਗਾ, ਇਹ ਆਉਣ ਵਾਲੇ ਸਮਾਂ ਵਿਚ ਹੀ ਸਾਫ ਹੋਵੇਗਾ। ਇਸੇ ਦੌਰਾਨ ਵੋਟਾਂ ਦੀ ਗਿਣਤੀ ਦੌਰਾਨ ਸਿਆਸੀ ਧਿਰਾਂ ਵਿਚਾਲੇ ਤਣਾਣ ਵੀ ਵੇਖਣ ਨੂੰ ਮਿਲਿਆ। ਖਾਸ ਕਰ ਕੇ ਦੋ ਵਾਰਡ ਦੇ ਨਤੀਜਿਆਂ ਦੌਰਾਨ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੇਪੀ ਸਿੰਘ ਵੀ ਕਾਊਂਟਿੰਗ ਸੈਂਟਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਧੱਕੇਸ਼ਾਹੀ ਦੇ ਗੰਭੀਰ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਜਿੱਤੇ ਹੋਏ ਉਮੀਦਵਾਰਾਂ ਦੀ ਵਾਰ-ਵਾਰ ਰੀਕਾਊਂਟਿੰਗ ਕਰਕੇ ਉਹਨਾਂ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਕਾਊਂਟਿੰਗ ਸੈਂਟਰ ਦੇ ਬਾਹਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਵਰਕਰ ਆਹਮੋ-ਸਾਹਮਣੇ ਵੀ ਆ ਗਏ, ਜਿਸ ਨਾਲ ਸਥਿਤੀ ਹੋਰ ਵੀ ਜਿਆਦਾ ਗੰਭੀਰ ਬਣ ਗਈ ਸੀ। ਹਾਲਾਂਕਿ ਮੌਕੇ ‘ਤੇ ਮੌਜੂਦ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਹਾਲਾਤਾਂ ਨੂੰ ਕਾਬੂ ਵਿੱਚ ਕਰ ਲਿਆ ਅਤੇ ਕਿਸੇ ਵੀ ਵੱਡੇ ਟਕਰਾਅ ਤੋਂ ਬਚਾ ਲਿਆ ਗਿਆ। ਹਾਲਾਂਕਿ ਇਸ ਦੌਰਾਨ ਦੋਵੇਂ ਪਾਰਟੀਆਂ ਦੇ ਸਮਰਥਕਾਂ ਨੇ ਇੱਕ ਦੂਜੇ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। Share Facebook Twitter Pinterest WhatsApp Previous articleਅੱਜ ਦਾ ਰਾਸ਼ੀਫਲ/ Aaj Ka Rashifal/ Today Horoscope by Shweta RanaNext articleਫਤਹਿਗੜ੍ਹ ਪੁਲਿਸ ਨੇ ਸੁਲਝਾਇਆ ਮੂਰਤੀ ਚੋਰੀ ਦਾ ਮਾਮਲਾ/ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਆਰੰਭੀ/ ਪੰਡਿਤ ਤੇ ਘਰੋਂ ਚੋਰੀ ਕੀਤੀ ਗਈ ਸੀ ਕੀਮਤੀ ਮੂਰਤੀ admin# RELATED ARTICLES ਤਰਨਤਾਰਨ ਗੋਇੰਦਵਾਲ ਸਾਹਿਬ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਸਮਾਗਮ/ ਸਕੀਮ ਤਹਿਤ ਲਈ ਦੂਜੀ ਕਿਸ਼ਤ ਜਾਰੀ/ ਵਿਰੋਧੀਆਂ ਵੱਲ ਸਾਧੇ ਨਿਸ਼ਾਨੇ October 1, 2026 ਪੰਜਾਬ ਆਪ ਆਗੂ ਬਲਤੇਜ ਪੰਨੂ ਦਾ ਐਸਜੀਪੀਸੀ ਪ੍ਰਧਾਨ ਧਾਮੀ ’ਤੇ ਹਮਲਾ/ ਚਾਵਲਾ ਮਾਮਲੇ ਦੀ ਸੀਬੀਆਈ ਜਾਂਚ ਮੰਗਣ ’ਤੇ ਚੁੱਕੇ ਸਵਾਲ/ ਸੁਖਬੀਰ ਬਾਦਲ ਨੂੰ ਬਚਾਉਣ ਦੀ... October 1, 2026 ਪੰਜਾਬ ਤੇਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ/ ਆਗੂ ਬੋਲੇ, ਸਸਕਾਰ ਹੋ ਗਿਆ, ਪਰ ਇਨਸਾਫ਼ ਦੀ ਜੰਗ ਅਜੇ ਬਾਕੀ… October 1, 2026 LEAVE A REPLY Cancel reply Comment: Please enter your comment! Name:* Please enter your name here Email:* You have entered an incorrect email address! Please enter your email address here Website: Save my name, email, and website in this browser for the next time I comment. Most Popular ਗੋਇੰਦਵਾਲ ਸਾਹਿਬ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਸਮਾਗਮ/ ਸਕੀਮ ਤਹਿਤ ਲਈ ਦੂਜੀ ਕਿਸ਼ਤ ਜਾਰੀ/ ਵਿਰੋਧੀਆਂ ਵੱਲ ਸਾਧੇ ਨਿਸ਼ਾਨੇ October 1, 2026 ਆਪ ਆਗੂ ਬਲਤੇਜ ਪੰਨੂ ਦਾ ਐਸਜੀਪੀਸੀ ਪ੍ਰਧਾਨ ਧਾਮੀ ’ਤੇ ਹਮਲਾ/ ਚਾਵਲਾ ਮਾਮਲੇ ਦੀ ਸੀਬੀਆਈ ਜਾਂਚ ਮੰਗਣ ’ਤੇ ਚੁੱਕੇ ਸਵਾਲ/ ਸੁਖਬੀਰ ਬਾਦਲ ਨੂੰ ਬਚਾਉਣ ਦੀ... October 1, 2026 ਤੇਜਿੰਦਰ ਸਿੰਘ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ/ ਆਗੂ ਬੋਲੇ, ਸਸਕਾਰ ਹੋ ਗਿਆ, ਪਰ ਇਨਸਾਫ਼ ਦੀ ਜੰਗ ਅਜੇ ਬਾਕੀ… October 1, 2026 ਅੰਮ੍ਰਿਤਸਰ ਦੇ ਪਿੰਡ ਵੱਲਾ ’ਚ ਦਿਨ-ਦਿਹਾੜੇ ਸਨੈਚਿੰਗ/ ਮਹਿਲਾ ਦੀਆਂ ਚੂੜੀਆਂ ਉਤਾਰ ਕੇ ਲੁਟੇਰੇ ਫਰਾਰ/ ਪੁਲਿਸ ਕਰ ਰਹੀ ਜਾਂਚ October 1, 2026 Load more Recent Comments admin on Chandigarh News: पंचकूला के बृजेश कुमार बने पीजीटीआई नेक्सजेन चैंपियन A WordPress Commenter on Hello world!