ਪੰਜਾਬ ਫਾਜਿਲਕਾ ਦੇ ਫਿਰੋਜ਼ਪੁਰ ਹਾਈਵੇ ’ਤੇ ਭਿਆਨਕ ਹਾਦਸਾ/ ਟਰੱਕ ਨੂੰ ਓਵਰਟੇਕ ਕਰਦਿਆਂ ਬੇਕਾਬੂ ਹੋਈ ਕਾਰ/ ਸਵਾਰਾਂ ਦੇ ਲੱਗੀਆਂ ਸੱਟਾਂ, ਕਾਰ ਦਾ ਭਾਰੀ ਨੁਕਸਾਨ By admin - May 29, 2026 0 3 Facebook Twitter Pinterest WhatsApp ਫਾਜਿਲਕਾ ਦੇ ਫਿਰੋਜਪੁਰ ਰੋਡ ਉਤੇ ਅੱਜ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਫਿਰੋਜ਼ਪੁਰ ਵੱਲੋਂ ਜਲਾਲਾਬਾਦ ਵੱਲ ਆ ਰਹੀ ਇਕ ਕਾਰ ਅਚਾਨਕ ਬੇਕਾਬੂ ਹੋ ਕੇ ਰੋਡ ਤੋਂ ਹੇਠਾਂ ਉੱਤਰ ਕੇ ਪਲਟ ਗਈ। ਜਾਣਕਾਰੀ ਇਹ ਹਾਦਸਾ ਤਿੱਖੇ ਮੋੜ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ। ਲੋਕਾਂ ਦੇ ਦੱਸਣ ਮੁਤਾਬਕ ਇੱਥੇ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਹਾਦਸੇ ਵਿਚ ਕਾਰ ਸਵਾਰਾਂ ਦੇ ਮਾਮੂਲੀ ਸੱਟਾਂ ਲੱਗੀਆਂ ਨੇ ਜਦਕਿ ਕਾਰ ਦਾ ਭਾਰੀ ਨੁਕਸਾਨ ਹੋਇਆ ਹੈ ਜਾਣਕਾਰੀ ਅਨੁਸਾਰ ਇਕ ਵੈਕਸਵੋਗਨ ਕਾਰ ਫਿਰੋਜ਼ਪੁਰ ਤੋਂ ਜਲਾਲਾਬਾਦ ਨੂੰ ਆ ਰਹੀ ਸੀ ਕਿ ਪਿੰਡ ਅਮੀਰ ਖਾਸ ਨਜ਼ਦੀਕ ਟਰੱਕ ਨੂੰ ਓਵਰਟੇਕ ਕਰਨ ਲੱਗਿਆਂ ਹਾਦਸੇ ਦਾ ਸ਼ਿਕਾਰ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕਾਰ ਟਰੱਕ ਨੂੰ ਓਵਰਟੇਕ ਕਰ ਰਹੀ ਸੀ ਅੱਗੇ ਤਿੱਖਾ ਮੋੜ ਸੀ ਜਿਸ ਕਾਰਨ ਕਾਰ ਚਾਲਕ ਤੋਂ ਕਾਰ ਕੰਟਰੋਲ ਚ ਨਹੀਂ ਰਹੀ ਅਤੇ ਹੇਠਾਂ ਉਤਰ ਗਈ। ਹਾਦਸੇ ਦੌਰਾਨ ਕਾਰ ਦਾ ਵੱਡਾ ਨੁਕਸਾਨ ਹੋਇਆ ਕਾਰ ਦੇ ਵਿੱਚ ਸਵਾਰ ਲੋਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਇਸ ਤਿੱਖੇ ਮੋੜ ਦਾ ਕੋਈ ਹੱਲ ਕਰਨ ਦੀ ਮੰਗ ਕੀਤੀ ਹੈ।