ਨੰਗਲ ਪ੍ਰਸ਼ਾਸਨ ਵੱਲੋਂ ਈਟੀਟੀ ਅਧਿਆਪਕ ਦਾ ਰੈਸਕਿਊ/ ਬੀਐਸਐਨਐਲ ਟਾਵਰ ’ਤੇ ਚੜ੍ਹਿਆ ਸੀ ਅਧਿਆਪਕ/ ਪ੍ਰਸ਼ਾਸਨ ਨੇ ਥੱਲੇ ਉਤਾਰ ਕੇ ਹਸਪਤਾਲ ਕਰਵਾਇਆ ਭਰਤੀ

0
1

ਨੰਗਲ ਪ੍ਰਸ਼ਾਸਨ ਨੇ ਨੰਗਲ ਡੈਮ ਇਲਾਕੇ ਅੰਦਰ ਬੀਐਸਐਨਐਲ ਟਾਵਰ ਉਤੇ ਚੜ੍ਹੇ ਈਟੀਟੀ ਅਧਿਆਪਕ ਨੂੰ ਸੁਰੱਖਿਅਤ ਥੱਲੇ ਲਾਹ ਕੇ ਹਸਪਤਾਲ ਵਿਚ ਭਰਤੀ ਕਰਵਾਇਆ ਹੈ। ਜਾਣਕਾਰੀ ਅਨੁਸਾਰ ਈਟੀਟੀ 6994 ਬੈਕਲਾਗ ਯੂਨੀਅਨ ਨਾਲ ਜੁੜਿਆ ਬੇਰੁਜ਼ਗਾਰ ਅਧਿਆਪਕ ਹਰਜੀਤ ਸਿੰਘ ਆਪਣੀਆਂ ਮੰਗਾਂ ਨੂੰ ਲੈ ਕੇ ਟਾਵਰ ਉਤੇ ਚੜ੍ਹ ਗਿਆ ਸੀ। ਘਟਨਾ ਤੋਂ ਬਾਦ ਪ੍ਰਸ਼ਾਸਨ ਤੇ ਯੂਨੀਅਨ ਦੇ ਆਗੂ ਵੀ ਮੌਕੇ ਤੇ ਪਹੁੰਚ ਗਏ ਸਨ। ਪ੍ਰਸ਼ਾਸਨ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਹਰਜੀਤ ਸਿੰਘ ਨੂੰ ਸੁਰੱਖਿਆ ਥੱਲੇ ਉਤਾਰ ਕੇ ਹਸਪਤਾਲ ਵਿਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਪ੍ਰਦਰਸ਼ਨਕਾਰੀ ਅਧਿਆਪਕ ਨੇ ਸਰਕਾਰ ‘ਤੇ ਭਰਤੀ ਪ੍ਰਕਿਰਿਆ ਵਿੱਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ। ਘਟਨਾ ਤੋਂ ਬਾਅਦ, ਪ੍ਰਸ਼ਾਸਨ ਅਤੇ ਯੂਨੀਅਨ ਆਗੂ ਮੌਕੇ ‘ਤੇ ਪਹੁੰਚੇ ਅਤੇ ਉਸਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ, ਪ੍ਰਦਰਸ਼ਨਕਾਰੀ ਅਧਿਆਪਕ ਟਾਵਰ ਤੋਂ ਹੇਠਾਂ ਨਹੀਂ ਉਤਰਿਆ, ਅਤੇ ਪ੍ਰਸ਼ਾਸਨ ਉੱਥੇ ਹੀ ਰਿਹਾ। ਇਸੇ ਦੌਰਾਨ ਦੇਰ ਰਾਤ ਅਧਿਆਪਕ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਹਰਕਤ ਵਿੱਚ ਆਏ ਪ੍ਰਸ਼ਾਸਨ ਨੇ ਉਸ ਦੇ ਸਾਥੀ ਅਧਿਆਪਕਾਂ ਦੀ ਮਦਦ ਨਾਲ ਅਧਿਆਪਕ ਨੂੰ ਟਾਵਰ ਤੋਂ ਹੇਠਾਂ ਉਤਾਰਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਨੰਗਲ ਵਿੱਚ ਦਾਖਲ ਕਰਵਾਇਆ। ਇਸ ਕਾਰਵਾਈ ਦੌਰਾਨ ਨੰਗਲ ਦੇ ਐਸਡੀਐਮ ਸਚਿਨ ਪਾਠਕ ਹੋਰ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ।

LEAVE A REPLY

Please enter your comment!
Please enter your name here