ਪੰਜਾਬ ਪਠਾਨਕੋਟ ਦੇ ਸੁਜਾਨਪੁਰ ’ਚ ਝੁੱਗੀਆਂ ਨੂੰ ਅੱਗ/ 8 ਤੋਂ 10 ਪਰਿਵਾਰਾਂ ਦਾ ਹੋਇਆ ਭਾਰੀ ਨੁਕਸਾਨ/ ਤਿੰਨ ਮੋਟਰ ਸਾਇਕਲ ਸਮਾਨ ਤੇ ਨਗਦੀ ਸੜ ਕੇ ਸੁਆਹ By admin - May 29, 2026 0 2 Facebook Twitter Pinterest WhatsApp ਪਠਾਨਕੋਟ ਦੇ ਹਲਕਾ ਸੁਜਾਨਪੁਰ ਦੇ ਬੇਹੜੀਆਂ ਇਲਾਕੇ ’ਚ ਮਾਹੌਲ ਉਸ ਵੇਲੇ ਦਹਿਸ਼ਤ ਵਾਲਾ ਬਣ ਗਿਆ ਜਦੋਂ ਇੱਥੇ ਸਥਿਤ ਮਜਦੂਰਾਂ ਦੀਆਂ ਝੁੱਗੀਆਂ ਨੂੰ ਅੱਗ ਲੱਗ ਗਈ। ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਇਸ ਨੇ ਕੁੱਝ ਹੀ ਸਕਿੰਟਾਂ ਅੰਦਰ ਭਿਆਨਕ ਰੂਪ ਅਖਤਿਆਰ ਕਰ ਲਿਆ। ਇਸ ਅੱਗ ਨਾਲ ਭਾਵੇਂ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਮਜਦੂਰਾਂ ਦੇ 3 ਮੋਟਰ ਸਾਇਕਲ, ਸਾਮਾਨ ਤੇ ਨਕਦੀ ਸੜ ਕੇ ਸੁਆਹ ਹੋ ਗਿਆ। ਇਸ ਹਾਦਸੇ ਤੋਂ ਬਾਦ 8 ਤੋਂ 10 ਪਰਿਵਾਰ ਬੇਘਰ ਹੋ ਗਏ ਹਨ। ਪੀੜਤਾਂ ਨੇ ਪ੍ਰਸ਼ਾਸਨ ਤੋਂ ਮਦਦ ਲਈ ਅਪੀਲ ਕੀਤੀ ਹੈ।