ਮਾਨਸਾ ਵਿਖੇ ਸਿੱਧੂ ਮੂਸੇਵਾਲਾ ਦੀ ਬਰਸੀ ਮੌਕੇ ਸਮਾਗਮ/ ਪਰਿਵਾਰ ਸਮੇਤ ਅਹਿਮ ਹਸਤੀਆਂ ਨੇ ਕੀਤੀ ਸ਼ਿਰਕਤ

0
2

ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਚੌਥੀ ਬਰਸੀ ਮੌਕੇ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪਰਿਵਾਰ ਤੋਂ ਇਲਾਵਾ ਅਹਿਮ ਹਸਤੀਆਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਛੋਟੇ ਸਿੱਧੂ ਨੇ ਵੀ ਸਮਾਰਕ ਤੇ ਮੱਥਾ ਟੇਕ ਕੇ ਵੱਡੇ ਭਰਾ ਨੂੰ ਸ਼ਰਧਾਂਜਲੀ ਦਿੱਤੀ। ਦੱਸਣਯੋਗ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ 29 ਮਈ ਨੂੰ ਹੋਈ ਸੀ ਪਰ ਇਸ ਵਾਰ 29 ਮਈ ਨੂੰ ਸਥਾਨਕ ਸਰਕਾਰਾਂ ਲਈ ਹੋਈਆਂ ਵੋਟਾਂ ਦੀ ਗਿਣਤੀ ਕਾਰਨ ਪਰਿਵਾਰ ਨੇ ਇੱਕ ਦਿਨ ਪਹਿਲਾਂ 28 ਮਈ ਨੂੰ ਬਰਸੀ ਸਮਾਗਮ ਕਰਵਾਇਆ ਗਿਆ ਹੈ।
ਅੱਜ ਸਿੱਧੂ ਦੀ ਚੌਥੀ ਬਰਸੀ ਮੌਕੇ ਸਿੱਧੂ ਦੇ ਪਿਤਾ ਤੇ ਮਾਤਾ ਭਾਵਕ ਨਜ਼ਰ ਆਏ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪੁੱਤ ਦੀ ਕਮਾਈ ਉਸਦੇ ਫੈਨ ਹਨ ਜਿਨਾਂ ਨੂੰ ਅਸੀਂ ਆਪਣਾ ਪਰਿਵਾਰ ਸਮਝਦੇ ਹਾਂ ਤੇ ਉਹ ਪਰਿਵਾਰ ਸਾਨੂੰ ਕਦੇ ਵੀ ਮੁੱਕਣ ਨਹੀਂ ਦੇਵੇਗਾ। ਉੱਥੇ ਹੀ ਸਿੱਧੂ ਦੇ ਪਿਤਾ ਨੇ ਇਹ ਵੀ ਕਿਹਾ ਕਿ ਕਾਂਗਰਸ ਪਾਰਟੀ ਵਿੱਚ ਵੀ ਕਈ ਰੋਸੇ ਚੱਲ ਰਹੇ ਹਨ ਉਹਨਾਂ ਬਾਰੇ ਮੈਂ ਮੀਡੀਆ ਦੇ ਸਾਹਮਣੇ ਹਾਲੇ ਕੁਝ ਨਹੀਂ ਬੋਲਾਂਗਾ ਹਾਈ ਕਮਾਂਡ ਨਾਲ ਗੱਲ ਕਰਨ ਪਿੱਛੋਂ ਮੀਡੀਆ ਦੇ ਅੱਗੇ ਸਾਰੀ ਗੱਲਬਾਤ ਰੱਖਾਂਗਾ।
ਉੱਥੇ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਮੇਰੀ ਆਵਾਜ਼ ਨੂੰ ਦਬਾਉਣ ਦੇ ਲਈ ਲਗਾਤਾਰ ਕੋਝੀਆਂ ਚਾਲਾਂ ਚੱਲ ਰਹੀ ਹੈ ਜਿਸ ਵਿੱਚ ਮੇਰੇ ਦੁਆਰਾ ਖਰੀਦੀ ਗਈ ਇੱਕ ਕੋਠੀ ਵਿੱਚ ਕਿਰਾਏ ਦੇ ਗੁੰਡੇ ਬਿਠਾ ਕੇ ਮੈਨੂੰ ਕਿਸੇ ਕੇਸ ਵਿੱਚ ਉਲਝਾਉਣ ਦੀ ਸਕੀਮ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਵਿਧਾਨ ਸਭਾ ਦੀ ਚੋਣ ਲੜਾਂਗਾ ਜੇਕਰ ਸਾਨੂੰ ਹਾਈ ਕਮਾਂਡ ਕਹਿੰਦੀ ਹੈ ਜੇਕਰ ਉਹਨਾਂ ਦਾ ਜਵਾਬ ਮਿਲਦਾ ਹੈ ਤਾਂ ਅਸੀਂ ਪਾਰਟੀ ਨਾਲ ਸਹਿਮਤ ਹਾਂ।

LEAVE A REPLY

Please enter your comment!
Please enter your name here