ਪੰਜਾਬ ਮਜੀਠਾ ਵਿਖੇ ਏਐਸਆਈ ਜੋਗਾ ਸਿੰਘ ਦਾ ਸੰਸਕਾਰ/ ਸਿਆਸੀ ਤੇ ਧਾਰਮਿਕ ਹਸਤੀਆਂ ਨੇ ਕੀਤੀ ਸ਼ਿਰਕਤ/ ਬੱਚਿਆਂ ਦੇ ਵਿਦੇਸ਼ ਤੋਂ ਪਰਤਣ ਬਾਅਦ ਦਿੱਤੀ ਅੰਤਮ ਵਿਦਾਈ By admin - May 28, 2026 0 2 Facebook Twitter Pinterest WhatsApp ਪੰਜਾਬ ਪੁਲਿਸ ਦੇ ਮਰਹੂਮ ਏਐਸਆਈ ਜੋਗਾ ਸਿੰਘ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਘਣੀਕੇ ਕੇ ਬਾਂਗਰ ਵਿਖੇ ਅੰਤਮ ਸਸਕਾਰ ਕਰ ਦਿੱਤਾ ਗਿਆ ਹੈ। ਏਐਸਆਈ ਜੋਗਾ ਸਿੰਘ ਦੇ ਪੁੱਤਰ ਤੇ ਧੀ ਵਿਦੇਸ਼ ਰਹਿੰਦੇ ਹਨ, ਜਿਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਅੱਜ ਜੋਗਾ ਸਿੰਘ ਨੂੰ ਅੰਤਮ ਵਿਦਾਈ ਦਿੱਤੀ ਗਈ ਹੈ। ਇਸ ਦੌਰਾਨ ਅੰਮ੍ਰਿਤਸਰ ਸਿਟੀ ਤੋਂ ਆਈ ਪੁਲਿਸ ਟੁਕੜੀ ਵੱਲੋਂ ਮਾਤਵੀ ਧੁਨ ਤੇ ਹਥਿਆਰ ਪੁੱਠੇ ਕਰ ਕੇ ਸਰਕਾਰੀ ਸਨਮਾਨਾਂ ਨਾਲ ਸਲਾਮੀ ਦਿੱਤੀ ਗਈ। ਇਸ ਮੌਕੇ ਸਿਆਸੀ, ਸਮਾਜਕ ਤੇ ਧਾਰਮਿਕ ਹਸਤੀਆਂ ਤੋਂ ਇਲਾਵਾ ਪੁਲਿਸ ਦੇ ਆਲਾ ਅਧਿਕਾਰੀਆਂ ਵੱਲੋਂ ਜੋਗਾ ਸਿੰਘ ਨੂੰ ਸ਼ਰਧਾਂ ਦੇ ਫੁੱਲ ਭੇਂਟ ਕੀਤੇ। ਦੱਸਣਯੋਗ ਹੈ ਕਿ ਪਿਛਲੇ ਦਿਨੀ ਜਿਲਾ ਅੰਮ੍ਰਿਤਸਰ ਦੇ ਮਜੀਠਾ ਦੇ ਪਿੰਡ ਹਮਜ਼ਾ ਨੇੜੇ ਏਐਸਆਈ ਜੋਗਾ ਸਿੰਘ ਦਾ ਡਿਊਟੀ ਤੇ ਜਾਂਦਿਆਂ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਮ੍ਰਿਤਕ ਦਾ ਲੜਕਾ ਅਤੇ ਲੜਕੀ ਵਿਦੇਸ਼ ਵਿੱਚ ਰਹਿੰਦੇ ਸਨ, ਜਿਨ੍ਹਾਂ ਦੇ ਵਾਪਸ ਆਉਣ ਉਤੇ ਅੱਜ ਜੋਗਾ ਸਿੰਘ ਦਾ ਬਹੁਤ ਹੀ ਗਮਗੀਨ ਅਤੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ। ਇਸ ਮੌਕੇ ਪਹੁੰਚੇ ਹਲਕਾ ਫਤਹਿਗੜ੍ਹ ਚੂੜੀਆਂ ਤੋਂ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਘਟਨਾ ਤੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਜਿਹੇ ਹਾਲਾਤਾਂ ਲਈ ਸਰਕਾਰ ਨੂੰ ਘੇਰਿਆ ਹੈ। ਅੰਤਮ ਸਸਕਾਰ ਮੌਕੇ ਪਹੁੰਚੇ ਆਪ ਆਗੂ ਬਲਬੀਰ ਸਿੰਘ ਨੇ ਸਰਕਾਰ ਤਰਫੋਂ ਪਰਵਾਰ ਦੀ ਹਰ ਤਰ੍ਹਾਂ ਦੀ ਮਦਦ ਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ।