ਵੋਟ ਪਾਉਣ ਪਹੁੰਚੇ ਮੰਤਰੀ ਅਮਨ ਅਰੋੜਾ/ ਲੋਕਾਂ ਨੂੰ ਵੋਟ ਦੇ ਹੱਕ ਵਰਤੋਂ ਦੀ ਸਲਾਹ/ ਚੰਗੇ ਨਤੀਜੇ ਆਉਣ ਦੀ ਪ੍ਰਗਟਾਈ ਉਮੀਦ

0
3

 

ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਆਪਣੀ ਪਤਨੀ ਸਮੇਤ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕੀਤੀ। ਵੋਟ ਪਾਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਵੋਟ ਪਾਉਣ ਦਾ ਅਧਿਕਾਰ ਪਾਉਣ ਖਾਤਰ ਸਾਡੇ ਅਣਗਿਣਤ ਪੰਜਾਬੀਆਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ ਸੀ, ਇਸ ਲਈ ਹਰ ਪੰਜਾਬ ਵਾਸੀ ਨੂੰ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ। ਨਗਰ ਨਿਗਮ ਚੋਣਾਂ ਨੂੰ ਅਹਿਮ ਕਰਾਰ ਦਿੰਦਿਆਂ ਇਨ੍ਹਾਂ ਕਿਹਾ ਕਿ ਸਰਕਾਰ ਨੇ ਚਾਰ ਸਾਲਾਂ ਦੌਰਾਨ ਬਹੁਤ ਸਾਰੇ ਕੰਮ ਕੀਤੇ ਜਿਸ ਕਾਰਨ ਉਨ੍ਹਾਂ ਨੂੰ ਨਗਰ ਨਿਗਮ ਚੋਣਾਂ ਵਿਚ ਚੰਗਾ ਹੋਣ ਦੀ ਉਮੀਦ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗਰਾਊਂਡ ਦੇ ਉੱਪਰ ਡਿਵੈਲਪਮੈਂਟ ਦੇ ਕੰਮ ਕੀਤੇ ਗਏ ਹਨ ਅਤੇ ਅਸੀਂ ਨਗਰ ਕੌਂਸਲ ਚੋਣਾਂ ਦੇ ਵਿੱਚ ਸਾਫ ਕਿਰਦਾਰ ਦੇ ਲੋਕਾਂ ਨੂੰ ਉਮੀਦਵਾਰ ਦੇ ਤੌਰ ਤੇ ਉਤਾਰਿਆ ਹੈ ਸਾਨੂੰ ਚੰਗੇ ਨਤੀਜੇ ਆਉਣ ਦੀ ਉਮੀਦ ਹੈ। ਬੰਗਾਲ ਚੋਣਾਂ ਤੋਂ ਬਾਅਦ ਪੂਰੇ ਭਾਰਤ ਦੇ ਵਿੱਚ ਵੱਧ ਰਹੀਆਂ ਤੇਲ ਕੀਮਤਾਂ ਦਾ ਵੱਡਾ ਕਾਰਨ ਭਾਰਤ ਦੀਆਂ ਇੰਟਰਨੈਸ਼ਨਲ ਨੀਤੀਆਂ ਨੂੰ ਮੰਨਿਆ ਜਾ ਸਕਦਾ ਹੈ ਕਿ ਉਹ ਫੇਲ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਅੱਜ 140 ਕਰੋੜ ਦੀ ਆਬਾਦੀ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਅਮਰੀਕਾ ਤੋਂ ਪੁਛ ਕੇ ਤੇਲ ਖਰੀਦ ਰਿਹਾ ਹੈ, ਜੋ ਦੇਸ਼ ਵਾਸੀਆਂ ਲਈ ਸ਼ਰਮਨਾਕ ਹੈ।

LEAVE A REPLY

Please enter your comment!
Please enter your name here