ਬਠਿੰਡਾ ਪੁਲਿਸ ਵੱਲੋਂ ਫਾਇਰਿੰਗ ਮਾਮਲੇ ’ਚ 6 ਨਾਮਜ਼ਦ/ ਘਰ ’ਤੇ ਚਲਾਈਆਂ ਸੀ ਗੋਲੀਆਂ/ ਪ੍ਰੇਮ ਵਿਆਹ ਕਾਰਨ ਹੋਏ ਝਗੜੇ ਕਾਰਨ ਵਾਪਰੀ ਸੀ ਘਟਨਾ

0
3

ਫਰੀਦਕੋਟ ਪੁਲਿਸ ਨੇ ਇਕ ਘਰ ਉਤੇ ਗੋਲੀਆਂ ਚਲਾਉਣ ਮਾਮਲੇ ਵਿਚ 6 ਲੋਕਾਂ ਨੂੰ ਨਾਮਜਦ ਕੀਤਾ ਹੈ। ਪੁਲਿਸ ਨੇ 6 ਜਣਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਘਟਨਾ ਬੀਤੀ ਸ਼ਨੀਵਾਰ ਦੀ ਹੈ ਜਦੋਂ ਸਥਾਨਕ ਬਲਬੀਰ ਬਸਤੀ ਵਿਖੇ ਕੁੱਝ ਲੋਕਾਂ ਨੇ ਇਕ ਘਰ ਉਤੇ ਗੋਲੀਆਂ ਚਲਾ ਦਿੱਤੀਆਂ। ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਹਮਲਾ ਦੀ ਵਜ੍ਹਾਂ ਪ੍ਰੇਮ ਵਿਆਹ ਕਾਰਨ ਹੋਇਆ ਝਗੜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੇ 6 ਨੌਜਵਾਨਾਂ ਉਤੇ ਕਤਲ ਦੀ ਕੋਸ਼ਿਸ਼ ਦੀਆਂ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ, ਬਲਬੀਰ ਬਸਤੀ ਦੇ ਵਸਨੀਕ ਲਵਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਉਹ ਆਪਣੇ ਭਰਾ ਹਰਪ੍ਰੀਤ ਸਿੰਘ ਨਾਲ ਆਪਣੇ ਘਰ ਦੀ ਛੱਤ ‘ਤੇ ਬੈਠਾ ਸੀ ਜਦੋਂ ਉਸਨੂੰ ਫਰੀਦਕੋਟ ਦੇ ਵਸਨੀਕ ਗੁਰਸਾਹਿਬ ਸਿੰਘ ਉਰਫ਼ ਰਵੀ ਦਾ ਫ਼ੋਨ ਆਇਆ, ਜਿਸ ਵਿੱਚ ਉਸਨੂੰ ਘਰੋਂ ਬਾਹਰ ਆਉਣ ਲਈ ਕਿਹਾ ਗਿਆ। ਸ਼ਿਕਾਇਤ ਅਨੁਸਾਰ, ਉਸਨੂੰ ਫ਼ੋਨ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਗੁਰਸਾਹਿਬ ਸਿੰਘ ਉਰਫ਼ ਰਵੀ, ਕਰਨਵੀਰ ਸਿੰਘ ਉਰਫ਼ ਰਾਹੁਲ, ਵਿਸ਼ਾਲ ਉਰਫ਼ ਲੂਚਾ, ਮਨੀ, ਸਾਗਰ ਅਤੇ ਹਰਮਨ ਸਿੰਘ ਉਰਫ਼ ਰੋਹਿਤ ਫਿਰ ਘਰ ਪਹੁੰਚੇ ਅਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਮੁਲਜ਼ਮਾਂ ਨੇ ਲਗਭਗ 8 ਤੋਂ 10 ਰਾਉਂਡ ਗੋਲੀਆਂ ਚਲਾਈਆਂ ਅਤੇ ਉਨ੍ਹਾਂ ‘ਤੇ ਇੱਟਾਂ-ਪੱਥਰਾਂ ਨਾਲ ਵੀ ਹਮਲਾ ਕੀਤਾ। ਇਸ ਤੋਂ ਬਾਅਦ, ਉਸਨੇ ਅਤੇ ਉਸਦੇ ਭਰਾ ਨੇ ਛੱਤ ‘ਤੇ ਲੇਟ ਕੇ ਆਪਣੀ ਜਾਨ ਬਚਾਈ। ਸ਼ਿਕਾਇਤਕਰਤਾ ਦੇ ਅਨੁਸਾਰ, ਉਸਦਾ ਇੱਕ ਕੁੜੀ ਨਾਲ ਪ੍ਰੇਮ ਵਿਆਹ ਹੋਇਆ ਸੀ, ਪਰ ਉਹ ਬਾਅਦ ਵਿੱਚ ਹਰਮਨ ਸਿੰਘ ਉਰਫ਼ ਰਾਹੁਲ ਨਾਲ ਗੱਲਾਂ ਕਰਨ ਲੱਗ ਪਈ। ਜਦੋਂ ਉਸਨੂੰ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਉਸਨੂੰ ਛੱਡ ਦਿੱਤਾ, ਅਤੇ ਇਸ ਗੁੱਸੇ ਕਾਰਨ ਹਮਲਾ ਹੋਇਆ। ਜਾਂਚ ਅਧਿਕਾਰੀ ਏਐਸਆਈ ਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

LEAVE A REPLY

Please enter your comment!
Please enter your name here