ਸਮਾਣਾ ’ਚ ਬੂਥ ਕੈਪਚਰਿੰਗ ਦੀ ਕੋਸ਼ਿਸ਼/ ਦੋਵੇਂ ਧਿਰਾਂ ਵਿਚਾਲੇ ਹੋਈ ਧੱਕਾਮੁੱਕੀ/ ਕਾਂਗਰਸੀ ਉਮੀਦਵਾਰਾਂ ਨੇ ਲਾਏ ਧੱਕੇ ਦੇ ਇਲਜ਼ਾਮ

0
2

 

ਸਮਾਣਾ ਦੇ ਵਾਰਡ ਨੰਬਹਰ 10 ਵਿਚ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਕੁੱਝ ਲੋਕਾਂ ਨੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਦੋਵੇਂ ਧਿਰਾਂ ਵਿਚਾਲੇ ਧੱਕਾਮੁੱਕੀ ਵੀ ਹੋਈ। ਇਸ ਤੋਂ ਇਲਾਵਾ ਪੋਲਿੰਗ ਨੰਬਰ 24 ਤੇ 25 ਤੇ ਵੀ ਹੰਗਾਮਾ ਹੋਇਆ। ਕਾਂਗਰਸੀ ਉਮੀਦਵਾਰ ਨੇ ਕੁੱਟਮਾਰ ਦੇ ਇਲਜਾਮ ਲਾਏ ਹਨ। ਆਗੂਆਂ ਨੇ ਉਨ੍ਹਾਂ ਦੇ ਪੋਲਿੰਗ ਬੂਥਾਂ ਉਤੇ ਬੈਠੇ ਆਦਮੀਆਂ ਨੂੰ ਭਜਾਉਣ ਦੇ ਇਲਜਾਮ ਵੀ ਲਾਏ। ਇਸੇ ਦੌਰਾਨ ਇਕ ਪੱਤਰਕਾਰ ਨੇ ਇਕ ਸਖਸ਼ ਤੇ ਫੋਨ ਖੋਹ ਕੇ ਭੱਜਣ ਦੇ ਇਲਜ਼ਾਮ ਵੀ ਲਾਏ। ਪੁਲਿਸ ਨੇ ਪੱਤਰਕਾਰ ਦਾ ਫੋਨ ਲੱਭ ਕੇ ਦੇਣ ਦੇ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here