ਪੰਜਾਬ ਜਲੰਧਰ ’ਚ ਪਟਰੌਲ ਪੰਪ ਨੂੰ ਅੱਗ/ ਪੰਪ ਦੇ ਕਰਿੰਦਿਆਂ ਨੇ ਪਾਇਆ ਕਾਬੂ/ ਲੋਕਾਂ ਨੇ ਪੰਪ ਆਬਾਦੀ ਤੋਂ ਬਾਹਰ ਕੱਢ ਦੀ ਮੰਗ By admin - May 26, 2026 0 2 Facebook Twitter Pinterest WhatsApp ਜਲੰਧਰ ਦੇ ਗੁਰੂ ਅਰਜਨ ਦੇਵ ਨਗਰ ਇਲਾਕੇ ਵਿਚ ਹਾਲਾਤ ਉਸ ਵੇਲੇ ਅਫਰਾ ਤਫਰੀ ਵਾਲੇ ਬਣ ਗਏ ਜਦੋਂ ਇੱਥੇ ਸਥਿਤ ਮਿੱਠੂ ਐਚਪੀ ਪੈਟਰੋਲ ਪੰਪ ਦੀ ਛੱਤ ‘ਤੇ ਪਾਈਪਾਂ ਨੂੰ ਅਚਾਨਕ ਅੱਗ ਲੱਗ ਗਈ। ਇਸੇ ਦੌਰਾਨ ਪੰਪ ਦੇ ਇਕ ਕਰਿੰਦੇ ਨੇ ਫੁਰਤੀ ਵਰਤਦਿਆ ਅੱਗ ਬੁਝਾਊ ਯੰਤਰ ਅੱਗ ‘ਤੇ ਕਾਬੂ ਪਾਇਆ। ਅੱਗ ਤੇ ਸਮਾਂ ਰਹਿੰਦੇ ਕਾਬੂ ਪਾਉਣ ਨਾਲ ਵੱਡਾ ਹਾਦਸਾ ਟੱਲ ਗਿਆ ਹੈ। ਉਧਰ ਘਟਨਾ ਤੋਂ ਬਾਅਦ ਲੋਕਾਂ ਅੰਦਰ ਦਹਿਸ਼ਤ ਪਾਈ ਜਾ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਇੱਥੇ ਪਹਿਲਾਂ ਵੀ ਅਜਿਹੀ ਘਟਨਾ ਵਾਪਰ ਚੁੱਕੀ ਹੈ। ਲੋਕਾ ਦਾ ਕਹਿਣਾ ਹੈ ਇਹ ਪੰਪ ਸੰਘਣੀ ਆਬਾਦੀ ਵਿਚ ਮੌਜੂਦ ਹੈ, ਜਿਸ ਕਾਰਨ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਪੰਪ ਨੂੰ ਸੰਘਣੀ ਆਬਾਦੀ ਵਿਚੋਂ ਬਾਹਰ ਕੱਢਣ ਦੀ ਮੰਗ ਕੀਤੀ ਹੈ। ਲੋਕਾਂ ਨੇ ਕਿਹਾ ਕਿ ਉਹ ਇਸ ਬਾਰੇ ਡਿਪਟੀ ਕਮਸ਼ਨਰ ਨੂੰ ਮੰਗ ਪੱਤਰ ਵੀ ਦੇਣਗੇ।