ਪੰਜਾਬ ਗੁਰਦਾਸਪੁਰ ਵਾਸੀ ਫੌਜੀ ਜਵਾਨ ਭੇਦਭਰੀ ਹਾਲਤ ’ਚ ਗੁੰਮ/ ਅਸਾਮ ਦੇ ਦਿਬੜੂਗੜ੍ਹ ਰੇਲਵੇ ਸਟੇਸ਼ਨ ਤੋਂ ਹੋਇਆ ਗਾਇਬ/ ਆਰਮੀ ਤੇ ਪ੍ਰਸ਼ਾਸਨ ਅੱਗੇ ਲੱਭਣ ਲਈ ਲਾਈ ਗੁਹਾਰ By admin - May 26, 2026 0 2 Facebook Twitter Pinterest WhatsApp ਗੁਰਦਾਸਪੁਰ ਦੇ ਪਿੰਡ ਦਾਖਲਾ ਦਾ ਰਹਿਣਾ ਵਾਲਾ 27 ਸਾਲਾ ਫੌਜੀ ਜਵਾਨ ਜਸਵਿੰਦਰ ਕੁਮਾਰ 17 ਮਈ ਤੋਂ ਭੇਦਭਰੇ ਹਾਲਾਤਾਂ ਵਿੱਚ ਗਾਇਬ ਹੋ ਗਿਆ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਹ ਅੰਮ੍ਰਿਤਸਰ ਤੋਂ ਟ੍ਰੇਨ ਵਿਚ ਬੈਠ ਕੇ ਅਸਮ ਦੇ ਦਿਬੜੂਗੜ ਲਈ ਰਵਾਨਾ ਹੋਇਆ ਸੀ। ਉਸਦੀ ਯੂਨਿਟ ਡੋਗਰਾ ਰੈਜੀਮੈਂਟ ਦੇ ਦੱਸਣ ਮੁਤਾਬਕ ਉਸ ਨੂੰ ਆਖਰੀ ਵਾਰ ਦਿਬੜੂਗੜ ਰੇਲਵੇ ਸਟੇਸ਼ਨ ਤੇ ਦੇਖਿਆ ਗਿਆ ਸੀ ਪਰ ਉਸ ਤੋਂ ਬਾਅਦ ਉਸ ਦਾ ਕੋਈ ਪਤਾ ਨਹੀਂ ਚੱਲ ਰਿਹਾ। ਪਰਿਵਾਰਕ ਮੈਂਬਰਾਂ ਨੇ ਜਸਵਿੰਦਰ ਦੇ ਅਗਵਾ ਹੋਣ ਦੀ ਸ਼ੰਕਾ ਜਾਹਰ ਕੀਤੀ ਹੈ। ਪਰਿਵਾਰ ਦੇ ਦੱਸਣ ਮੁਤਾਬਕ ਉਸ ਦਾ 23 ਮਈ ਨੂੰ ਇਕ ਵਾਰ ਫੋਨ ਚਾਲੂ ਹੋਇਆ ਸੀ, ਜਿਸ ਵਿਚ ਅਸਮ ਦਾ ਹੀ ਕੋਈ ਆਦਮੀ ਬੋਲ ਰਿਹਾ ਸੀ ਅਤੇ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਹੈ। ਪਰਿਵਾਰ ਨੇ ਸਰਕਾਰ ਅੱਗੇ ਜਸਵਿੰਦਰ ਸਿੰਘ ਦਾ ਥਹੁ ਪਤਾ ਲਾਉਣ ਲਈ ਗੁਹਾਰ ਲਾਈ ਹੈ।