ਪੰਜਾਬ ਸੰਗਰੂਰ ’ਚ ਮੋਟਰਸਾਈਕਲ ਚੋਰ ਗਿਰੋਹ ਦਾ ਪਰਦਾਫਾਸ਼/ 3 ਮੋਟਰ ਸਾਇਕਲਾਂ ਸਮੇਤ 3 ਮੈਂਬਰ ਗ੍ਰਿਫਤਾਰ By admin - May 26, 2026 0 2 Facebook Twitter Pinterest WhatsApp ਸੰਗਰੂਰ ਪੁਲਿਸ ਨੇ ਮੋਟਰ ਸਾਇਕਲ ਚੋਰ ਗਰੋਹ ਦਾ ਪਰਦਾਫਾਸ਼ ਕਰਦਿਆਂ ਗਰੋਹ ਦੇ 3 ਮੈਂਬਰਾਂ ਨੂੰ 3 ਚੋਰੀਸ਼ੁਦਾ ਮੋਟਰ ਸਾਇਕਲਾਂ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਤਿੰਨੋਂ ਹੀ ਉਪਲੀ ਰੋਡ ‘ਤੇ ਸਥਿਤ ਗਰੇਵਾਲ ਕਲੋਨੀ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਦੀ ਉਮਰ 20 ਤੋਂ 22 ਸਾਲ ਦੇ ਕਰੀਬ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ। ਪੁਲਿਸ ਦੇ ਦੱਸਣ ਮੁਤਾਬਕ ਇਨ੍ਹਾਂ ਮੁਲਜਮਾਂ ਦੇ ਫੜੇ ਜਾਣ ਨਾਲ ਚੋਰੀ ਦਾ ਇਕ ਮਾਮਲਾ ਟਰੇਸ ਹੋ ਗਿਆ ਹੈ ਅਤੇ ਅਗਲੀ ਪੁਛਗਿੱਛ ਦੌਰਾਨ ਹੋਰ ਖੁਲਾਸੇ ਹੋਣ ਦੀ ਉਮੀਦ ਹੈ।