ਪੰਜਾਬ ਅੰਮ੍ਰਿਤਸਰ ਸਥਿਤ ਕਪਿਲ ਸ਼ਰਮਾ ਦੇ ਘਰ ’ਤੇ ਫਾਇਰਿੰਗ/ ਹੋਲੀ ਸਿਟੀ ਵਿਖੇ ਸਥਿਤ ਹੈ ਕਪਿਲ ਸ਼ਰਮਾ ਦਾ ਘਰ/ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਪੁਲਿਸ By admin - May 25, 2026 0 2 Facebook Twitter Pinterest WhatsApp ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਅੰਮ੍ਰਿਤਸਰ ਵਾਲੇ ਘਰ ਦੇ ਬਾਹਰ ਫਾਇਰਿੰਗ ਹੋਣ ਦੀ ਖਬਰ ਸਾਹਮਣੇ ਆਈ ਹੈ। ਮੀਡੀਆ ਖਬਰਾਂ ਮੁਤਾਬਕ ਅਣਪਛਾਤਿਆਂ ਨੇ ਕਪਿਲ ਸ਼ਰਮਾ ਦੇ ਹੋਲੀ ਸਿਟੀ ਵਿਖੇ ਸਥਿਤ ਘਰ ਦੇ ਬਾਹਰ ਫਾਇੰਗ ਕੀਤੀ ਹੈ। ਖਬਰਾਂ ਮੁਤਾਬਕ ਘਟਨਾ ਤੋਂ ਬਾਅਦ ਪੁਲਿਸ ਘਰ ਤੇ ਇਲਾਕੇ ‘ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਆਪਣੇ ਨਾਲ ਲੈ ਗਈ ਹੈ। ਇਸੇ ਦੌਰਾਨ ਘਰ ਦੇ ਮੈਂਬਰ ਜਾਂ ਕਰਮਚਾਰੀ ਨੇ ਘਟਨਾ ਬਾਰੇ ਬੋਲਣ ਤੋਂ ਇਨਕਾਰ ਕੀਤਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਦੱਸ ਦਈਏ ਕਿ ਕਪਿਲ ਸ਼ਰਮਾ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਹਨ ਤੇ ਉਨ੍ਹਾਂ ਦੇ ਕੈਨੇਡਾ ਵਿਖੇ ‘ਕੈਪਸ ਕੈਫੇ’ ‘ਤੇ ਗੋਲੀਬਾਰੀ ਦੀ ਘਟਨਾ ਵਾਪਰ ਚੁੱਕੀਆਂ ਹਨ।