ਪੰਜਾਬ ਫਰੀਦਕੋਟ ਦੇ ਚੈਰੀਟੇਬਲ ਹਸਪਤਾਲ ਅੰਦਰ ਅੱਗ/ ਹਸਪਤਾਲ ਅੰਦਰ ਮੌਜੂਦ ਦਰੱਖਤਾਂ ਨੂੰ ਲੱਗੀ ਅੱਗ/ ਫਾਇਰ ਬ੍ਰਿਗੇਡ ਨੇ ਪਾਇਆ ਕਾਬੂ, ਨੁਕਸਾਨ ਤੋਂ ਬਚਾਅ By admin - May 25, 2026 0 2 Facebook Twitter Pinterest WhatsApp ਫਰੀਦਕੋਟ ਅੰਦਰ ਅੱਜ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇਥੇ ਬੰਦ ਪਏ ਚੈਰੀਟੈਬਲ ਹਸਪਤਾਲ ਅੰਦਰ ਲੱਗੇ ਦਰੱਖਤਾਂ ਨੂੰ ਅਚਾਨਕ ਅੱਗ ਲੱਗ ਗਈ। ਮੌਕੇ ਤੇ ਮੌਜੂਦ ਲੋਕਾਂ ਦੀ ਇਤਲਾਹ ਤੇ ਪਹੁੰਚੀ ਫਾਇਰ ਬ੍ਰਿਗਡ ਨੇ ਅੱਗ ਤੇ ਕਾਬੂ ਪਾਇਆ। ਜਾਣਕਾਰੀ ਅਨੁਸਾਰ ਇੱਥੇ ਰਾਜੇ ਦੇ ਨਾਮ ਤੇ ਬਣਾਈ ਟਰੱਸਟ ਵੱਲੋਂ ਚੈਰੀਟੇਬਲ ਹਸਪਤਾਲ ਬਣਾਇਆ ਹੋਇਆ ਹੈ ਜੋ ਕਿਸੇ ਵਿਵਾਦ ਦੇ ਚਲਦਿਆਂ ਬੰਦ ਪਿਆ ਹੈ। ਇਸ ਅੰਦਰ ਲੱਗੇ ਖੰਜੂਰਾਂ ਦੇ ਦਰੱਖਤਾਂ ਨੂੰ ਅਚਾਨਕ ਅੱਗ ਲੱਗ ਗਈ ਜੋ ਦੇਖਦੇ ਦੀ ਦੇਖਦੇ ਫੈਲ ਗਈ। ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਦੀ ਤੁਰੰਤ ਕਾਰਵਾਈ ਕਾਰਨ ਵੱਡਾ ਹਾਦਸਾ ਟੱਲ ਗਿਆ ਹੈ। ਜਾਣਕਾਰੀ ਮੁਤਾਬਿਕ ਇਹ ਕਾਫੀ ਪੁਰਾਣੇ ਦਰੱਖਤ ਸਨ ਜੋ ਸੁੱਕ ਚੁਕੇ ਸਨ ਜਿਨ੍ਹਾਂ ਨੂੰ ਅੱਗ ਲੱਗੀ ਅਤੇ ਜਿਸ ਦੀਆਂ ਲਾਟਾਂ ਡਿੱਗਣ ਨਾਲ ਜ਼ਮੀਨ ਤੇ ਪਏ ਸੁੱਕੇ ਘਾਹ ਅਤੇ ਪੱਤਿਆਂ ਦੇ ਢੇਰਾਂ ਨੂੰ ਵੀ ਅੱਗ ਲੱਗ ਗਈ ਜੋ ਕਾਫੀ ਫੈਲ ਗਈ। ਗ਼ਨੀਮਤ ਇਹ ਰਹੀ ਕੇ ਅੱਗ ਕਾਰਨ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਪੁੱਜਾ ਜਿਸ ਨਾਲ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ ਹੈ।