ਸਮਰਾਲਾ ’ਚ ਬੇਕਾਬੂ ਟਰੈਕਟਰ ਕਾਰਨ ਹੜਕੰਮ/ ਸ਼ਰਾਬੀ ਹਾਲਤ ਡਰਾਈਵਰ ਕਾਰਨ ਕਈ ਜ਼ਖਮੀ/ ਕਈ ਵਾਹਨ ਤੋੜ, ਇਕ ਬੱਚਾ ਗੰਭੀਰ ਜ਼ਖਮੀ

0
3

ਸਮਰਾਲਾ ਦੇ ਭਗਵਾਨਪੁਰਾ ਰੋਡ ਉਤੇ ਬੀਤੀ ਸ਼ਾਮ ਹਾਲਾਤ ਉਸ ਵੇਲੇ ਦਹਿਸ਼ਤ ਵਾਲੇ ਬਣ ਗਏ ਜਦੋਂ ਸ਼ਰਾਬੀ ਹਾਲਤ ਟਰੈਕਟਰ ਚਾਲਕ ਨੇ ਕਈ ਵਾਹਨਾਂ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਗਲੀ ਵਿਚ ਖੇਡ ਰਿਹਾ ਮਾਸੂਮ ਬੱਚਾ ਵੀ ਟਰੈਕਟਰ ਦੀ ਲਪੇਟ ਵਿਚ ਆ ਗਿਆ ਜਿਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਕੁੱਝ ਹੋਰ ਲੋਕਾਂ ਦੇ ਵੀ ਸੱਟਾਂ ਲੱਗੀਆਂ ਨੇ। ਮੌਕੇ ਤੇ ਮੌਜੂਦ ਲੋਕਾਂ ਨੇ ਟਰੈਕਟਰ ਚਾਲਕ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪ੍ਰਤੱਖਦਰਸੀਆਂ ਮੁਤਾਬਕ ਰੋਟਾਵੇਟਰ ਸਮੇਤ ਇਹ ਟਰੈਕਟਰ ਸ਼ਾਮ ਨਗਰ ਵੱਲੋਂ ਤੇਜ਼ ਰਫ਼ਤਾਰ ਨਾਲ ਆ ਰਿਹਾ ਸੀ। ਇਸ ਨੇ ਰਸਤੇ ਵਿੱਚ ਖੜ੍ਹੀਆਂ ਇੱਕ ਕਾਰ, ਸਕੂਟਰੀ, ਇੱਕ ਹੋਰ ਨਿੱਜੀ ਗੱਡੀ ਅਤੇ ਰਿਕਸ਼ੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਹਾਦਸੇ ਦੌਰਾਨ ਦੋ-ਤਿੰਨ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਘਟਨਾ ਮਗਰੋਂ ਗੁੱਸੇ ਵਿੱਚ ਆਏ ਲੋਕਾਂ ਨੇ ਹਿੰਮਤ ਦਿਖਾਉਂਦਿਆਂ ਟਰੈਕਟਰ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਐਸਐਚਓ ਹਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਵਿੰਦਰ ਸਿੰਘ ਵਾਸੀ ਪਿੰਡ ਬਾਲਿਓ ਨੂੰ ਟਰੈਕਟਰ ਸਮੇਤ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਸ ਦਾ ਡਾਕਟਰੀ ਮੁਆਇਨਾ ਕਰਵਾਇਆ ਜਾ ਰਿਹਾ ਹੈ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here