ਪੰਜਾਬ ਸੰਗਰੂਰ ’ਚ ਸਖਸ਼ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼/ ਪੰਚਾਇਤ ਸਮਿਤੀ ਚੇਅਰਪਰਸਨ ਦੇ ਪਤੀ ਹੈ ਪੀੜਤ/ ਹਨੀ ਟ੍ਰੈਪ ਤੇ ਬਲੈਕਮੈਲਿੰਗ ਤੋਂ ਦੱਸਿਆ ਜਾ ਰਿਹਾ ਪ੍ਰੇਸ਼ਾਨ By admin - May 23, 2026 0 2 Facebook Twitter Pinterest WhatsApp ਸੰਗਰੂਰ ਦੇ ਦਿੜ੍ਹਬਾ ਇਲਾਕੇ ਵਿਚ ਇਕ ਸਖਸ਼ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਹੈ। ਪੀੜਤ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜੋ ਪੰਚਾਇਤ ਸਮਿਤੀ ਦ੍ਰਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਦਾ ਪਤੀ ਦੱਸਿਆ ਰਿਹਾ ਹੈ। ਪੀੜਤ ਪੰਜਾਬ ਐਂਡ ਸਿੰਧ ਬੈਂਕ ਵਿੱਚ ਬਤੌਰ ਚਪੜਾਸੀ ਤਾਇਨਾਤ ਹਨ। ਪੀੜਤ ਨੂੰ ਗੰਭੀਰ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਰਣਜੀਤ ਸਿੰਘ ਨੂੰ ਇੱਕ ਔਰਤ ਅਤੇ ਉਸ ਦੇ ਗੈਂਗ ਵੱਲੋਂ ‘ਹਨੀ ਟ੍ਰੈਪ’ ਵਿੱਚ ਫਸਾ ਕੇ ਲੱਖਾਂ ਰੁਪਏ ਦੀ ਉਗਰਾਹੀ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ, ਜਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਇਹ ਖ਼ੌਫ਼ਨਾਕ ਕਦਮ ਚੁੱਕਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੀੜਤ ਰਣਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਦੇ ਦੱਸਣ ਮੁਤਾਬਕ ਇੱਕ ਅਣਜਾਣ ਔਰਤ ਪਿਛਲੇ 15-20 ਦਿਨਾਂ ਤੋਂ ਉਨ੍ਹਾਂ ਦੇ ਬੇਟੇ ਨੂੰ ਲੋਨ ਕਰਵਾਉਣ ਦੇ ਬਹਾਨੇ ਫੋਨ ਕਰ ਰਹੀ ਸੀ। ਬੀਤੀ 18 ਤਰੀਕ ਨੂੰ ਉਸ ਔਰਤ ਨੇ ਰਣਜੀਤ ਸਿੰਘ ਨੂੰ ਮਿਲਣ ਲਈ ਸੱਦਿਆ। ਜਦੋਂ ਰਣਜੀਤ ਸਿੰਘ ਉਸ ਨੂੰ ਆਪਣੇ ਘਰ ਲੈ ਕੇ ਆਇਆ, ਤਾਂ ਪਿੱਛੋਂ ਉਸ ਔਰਤ ਦੇ 4-5 ਸਾਥੀ ਵੀ ਉੱਥੇ ਪਹੁੰਚ ਗਏ। ਗੁਰਮੇਲ ਸਿੰਘ ਮੁਤਾਬਕ, ਉਨ੍ਹਾਂ ਮੁਲਜ਼ਮਾਂ ਨੇ ਰਣਜੀਤ ਸਿੰਘ ਅਤੇ ਉਸ ਔਰਤ ਨੂੰ ਇਕੱਠੇ ਬਿਠਾ ਕੇ ਜਬਰਨ ਫੋਟੋਆਂ ਖਿੱਚ ਲਈਆਂ ਅਤੇ ਬਲਾਤਕਾਰ ਦੇ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ। ਇਸ ਬਲੈਕਮੇਲਿੰਗ ਦੇ ਜ਼ੋਰ ‘ਤੇ ਮੁਲਜ਼ਮਾਂ ਨੇ ਰਣਜੀਤ ਸਿੰਘ ਤੋਂ 5 ਲੱਖ ਰੁਪਏ ਦੀ ਮੰਗ ਕੀਤੀ ਅਤੇ ਕਈ ਕਾਗਜ਼ਾਤ ‘ਤੇ ਜਬਰਨ ਦਸਤਖ਼ਤ ਵੀ ਕਰਵਾ ਲਏ। ਇਸ ਮਾਨਸਿਕ ਪਰੇਸ਼ਾਨੀ ਨੂੰ ਨਾ ਸਹਾਰਦੇ ਹੋਏ ਰਣਜੀਤ ਸਿੰਘ ਨੇ ਜ਼ਹਿਰ ਖਾ ਲਿਆ। ਸਰਕਾਰੀ ਹਸਪਤਾਲ ਦੀ ਡਾਕਟਰ ਰੀਆ ਰਾਣੀ ਨੇ ਪੀੜਤ ਦੀ ਹਾਲਤ ਬਾਰੇ ਪੁਸ਼ਟੀ ਕਰਦਿਆਂ ਦੱਸਿਆ ਕਿ ਕਰੀਬ 33 ਸਾਲਾ ਰਣਜੀਤ ਸਿੰਘ ਨੂੰ ਜ਼ਹਿਰੀਲੀ ਚੀਜ਼ ਖਾਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ। ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ, ਬਿਹਤਰ ਇਲਾਜ ਅਤੇ ਆਈ.ਸੀ.ਯੂ. (ICU) ਦੀ ਦੇਖਭਾਲ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ। ਫਿਲਹਾਲ ਮਰੀਜ਼ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਸ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਫ਼ਸਰ ਡਾ. ਕੇ.ਕੇ. ਬਾਜਵਾ ਨੇ ਦੱਸਿਆ ਕਿ ਪੰਚਾਇਤ ਸਮਿਤੀ ਦਿੜ੍ਹਬਾ ਦੀ ਚੇਅਰਪਰਸਨ ਮਨਜੀਤ ਕੌਰ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਸੰਦੀਪ ਕੌਰ ਨਾਮ ਦੀ ਔਰਤ ਅਤੇ ਉਸ ਦੇ ਸਾਥੀਆਂ ‘ਤੇ ਹਨੀ ਟ੍ਰੈਪ ਅਤੇ ਬਲੈਕਮੇਲਿੰਗ (Extortion) ਦੇ ਗੰਭੀਰ ਦੋਸ਼ ਲਗਾਏ ਗਏ ਹਨ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।