ਫਰੀਦਕੋਟ ’ਚ ਇੰਦਰ ਦੇਵਤਾ ਹੋਏ ਮੇਹਰਬਾਨ/ ਬਾਰਿਸ਼ ਨਾਲ ਖਿੜੇ ਲੋਕਾਂ ਦੇ ਚਿਹਰੇ/ ਕੜਕਦੀ ਧੁੱਪ ਅਤੇ ਗੁਰਮੀ ਤੋਂ ਮਿਲੀ ਰਾਹਤ

0
2

ਫਰੀਦਕੋਟ ਵਿਖੇ ਸਵੇਰ ਸਾਰ ਹੋਈ ਹਲਕੀ ਬਾਰਿਸ਼ ਨਾਲ ਲੋਕਾਂ ਨੂੰ ਤਿੱਖੀ ਗਰਮੀ ਅਤੇ ਹੀਟ ਵੇਵ ਤੋਂ ਵੱਡੀ ਰਾਹਤ ਮਿਲੀ ਹੈ। ਇਸ ਮੀਂਹ ਦੇ ਚਲਦਿਆਂ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ। ਸ ਤੋਂ ਪਹਿਲਾਂ ਬੀਤੀ ਰਾਤ ਤੋਂ ਹੀ ਮੌਸਮ ਵਿਚ ਤਬਦੀਲੀ ਵੇਖਣ ਨੂੰ ਮਿਲੀ, ਜਿਸ ਦੇ ਚਲਦਿਆਂ ਦਿਨ ਚੜ੍ਹਦੇ ਹੀ ਪਈ ਹਲਕੀ ਬਾਰਿਸ਼ ਨਾਲ  ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲਦੀ ਨਜ਼ਰ ਆ ਰਹੀ ਹੈ।
ਗੌਰਤਲਬ ਹੈ ਕੀ ਪਿਛਲੇ ਕੁੱਜ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਦੇ ਚਲਦੇ ਮੌਸਮ ਵਿਭਾਗ ਵੱਲੋਂ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਹੋਇਆ ਸੀ ਅਤੇ ਲੋਕਾਂ ਲਈ ਐਡਵਾਈਸਰੀ ਜਾਰੀ ਕੀਤੀ ਗਈ ਸੀ ਕਿ ਉਹ ਤਪਦੀ ਧੁੱਪ ਵਿੱਚ ਘੱਟ ਤੋਂ ਘੱਟ ਬਾਹਰ ਨਿਕਲਣ ਅਤੇ ਡੀਹਾਈਡਰੇਸ਼ਨ ਤੋਂ ਬਚਣ ਲਈ ਪਾਣੀ ਅਤੇ ਹੋਰ ਤਰਲ ਪਦਾਰਥਾਂ ਦਾ ਜਿਆਦਾ ਤੋਂ ਜਿਆਦਾ ਇਸਤੇਮਾਲ ਕਰਨ ਬੱਚਿਆਂ ਤੇ ਬਜ਼ੁਰਗਾਂ ਨੂੰ ਖਾਸ ਕਰਕੇ ਹਦਾਇਤ ਸੀ ਪਰ ਅਚਾਨਕ ਬਦਲੇ ਮੌਸਮ ਦੇ ਮਿਜ਼ਾਜ਼ ਨੇ ਲੋਕਾਂ ਦੇ ਚਿਹਰੇ ਤੇ ਰੌਣਕ ਲਿਆ ਦਿੱਤੀ ਹੈ।

LEAVE A REPLY

Please enter your comment!
Please enter your name here