ਪੰਜਾਬ ਬੱਸ ਰਾਹੀਂ ਸਮਾਗਮ ’ਚ ਪਹੁੰਚੇ ਰਾਜਪਾਲ ਕਟਾਰੀਆ/ ਸੀਟੀਯੂ ਦੀ ਬੱਸ ਰਾਹੀਂ ਕੀਤਾ ਸਫਰ/ ਸਾਇਕਲ ਰਾਹੀਂ ਦਫਤਰ ਪਹੁੰਚੇ ਕਈ ਅਧਿਕਾਰੀ By admin - May 20, 2026 0 3 Facebook Twitter Pinterest WhatsApp ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਿੱਜੀ ਵਾਹਨਾਂ ਦੀ ਵਰਤੋਂ ਘਟਾਉਣ ਦੀ ਕੀਤੀ ਅਪੀਲ ਨੂੰ ਚੰਗਾ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਹੈ। ਇਸੇ ਤਹਿਤ ਅੱਜ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆਂ ਨੇ ਬੱਸ ਰਾਹੀਂ ਸਫਰ ਕੀਤਾ। ਉਨ੍ਹਾਂ ਨੇ ਸੀਟੀਯੂ ਦੀ ਬੱਸ ਵਿਚ ਸਵਾਰ ਹੋ ਕੇ ਆਪਣੇ ਸਮਾਗਮਾਂ ਤਕ ਪਹੁੰਚ ਕੀਤੀ। ਦੱਸਣਯੋਗ ਹੈ ਕਿ ਰਾਜਪਾਲ ਕਟਾਰੀਆਂ ਨੇ ਲੋਕਾਂ ਨੂੰ ਬੁੱਧਵਾਰ ਨੂੰ ਸਾਈਕਲਾਂ ਰਾਹੀਂ ਦਫਤਰਾਂ ਵਿਚ ਆਉਣ ਦੀ ਅਪੀਲ ਕੀਤੀ ਸੀ। ਇਸੇ ਅਪੀਲ ਨੂੰ ਖੁਦ ਫੋਲੋ ਕਰਦਿਆਂ ਉਨ੍ਹਾਂ ਨੇ ਸੀਟੀਯੂ ਦੀ ਬੱਸ ਰਾਹੀਂ ਸਫਰ ਕੀਤਾ। ਖਬਰਾਂ ਮੁਤਾਬਕ ਰਾਜਪਾਲ ਦੀ ਪਹਿਲ ਤਹਿਤ ਅੱਜ ਕਈ ਅਧਿਕਾਰੀ ਸਾਈਕਲਾਂ ‘ਤੇ ਆਪਣੇ ਦਫ਼ਤਰ ਪੁੱਜੇ, ਜਦੋਂ ਕਿ ਵੱਡੀ ਗਿਣਤੀ ‘ਚ ਕਰਮਚਾਰੀ ਬੱਸਾਂ ਅਤੇ ਜਨਤਕ ਸਾਧਨਾਂ ਰਾਹੀਂ ਦਫ਼ਤਰ ਪੁੱਜੇ। ਵੱਖ-ਵੱਖ ਵਿਭਾਗਾਂ, ਨਗਰ ਨਿਗਮ ਅਤੇ ਹੋਰ ਵਿਭਾਗਾਂ ਦੇ ਸਟਾਫ਼ ਨੇ ਸਵੇਰੇ ਆਪਣੇ ਵਾਹਨ ਘਰਾਂ ‘ਚ ਛੱਡ ਕੇ ਪਬਲਿਕ ਟਰਾਂਸਪੋਰਟ ਰਾਹੀਂ ਦਫ਼ਤਰ ਆਉਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕੀਤੀ ਸੀ ਕਿ ਬੁੱਧਵਾਰ ਨੂੰ ਸਾਰੇ ਸਾਈਕਲ ਰਾਹੀਂ ਦਫ਼ਤਰ ਆਉਣ ਤਾਂ ਮੈਂ ਖ਼ੁਦ ਉਸ ਅਪੀਲ ਦਾ ਪਾਲਣ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ‘ਚ ਭਾਵੇਂ ਫਿਊਲ ਦੀ ਕੋਈ ਕਮੀ ਨਹੀਂ ਹੈ ਪਰ ਆਉਂਣ ਵਾਲੇ ਸਮੇਂ ਲਈ ਤੇਲ ਦੀ ਬਚਤ ਲਈ ਅਜਿਹੇ ਕਦਮ ਚੁੱਕਣੇ ਲਾਹੇਵੰਦ ਸਾਬਤ ਹੋ ਸਕਦੇ ਹਨ।