ਫਰੀਦਕੋਟ ਦੇ ਸਾਬਕਾ ਮੌਜੂਦਾ ਵਿਧਾਇਕ ਵਿਚਾਲੇ ਖੜਕੀ/ ਸਾਬਕਾ ਵਿਧਾਇਕ ਨੇ ਨਿਗਮ ਚੋਣਾਂ ਦੌਰਾਨ ਸਾਜ਼ਸ਼ ਦੇ ਇਲਜ਼ਾਮ/ ਮੌਜੂਦਾ ਵਿਧਾਇਕ ਮੁਤਾਬਕ ਵਿਚਰਣ ਵਾਲੇ ਅਧਿਕਾਰੀਆਂ ਨੂੰ ਤਾੜਨਾ

0
2

 

-ਨਾਮਜ਼ਦਗੀਆਂ ਸਬੰਧੀ ਇਤਰਾਜ਼ਾਂ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਹਾਲ ਦੀ ਘੜੀ ਰੁਕਦਾ ਨਜ਼ਰ ਨਹੀਂ ਆ ਰਿਹਾ। ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸ ਪਾਰਟੀ ਦੇ ਫਰੀਦਕੋਟ ਤੋਂ ਸਾਬਕਾ ਵਿਧਾਇਕ ਕੁਸ਼ਲਦੀਪ ਢਿੱਲੋਂ ਨੇ ਵੀ ਮੌਜੂਦਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਉਤੇ ਨਾਮਜ਼ਦਗੀਆਂ ਰੱਦ ਕਰਨ ਦੀ ਸਾਜ਼ਿਸ਼ ਦੇ ਇਲਜ਼ਾਮ ਲਾਏ ਹਨ। ਸਾਬਕਾ ਵਿਧਾਇਕ ਢਿੱਲੋਂ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦਿੱਤ ਸਿੰਘ ਨੇ ਸ਼ਹਿਰ ਦਾ ਵਿਕਾਸ ਨਹੀਂ ਕਰਵਾਇਆ, ਜਿਸ ਦੇ ਚਲਦਿਆਂ ਉਹ ਲੋਕਾਂ ਵਿਚ ਜਾਣ ਤੋਂ ਡਰ ਰਹੇ ਹਨ ਅਤੇ ਵਿਰੋਧੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾਉਣ ਦੀਆਂ ਸਾਜ਼ਿਸ਼ਾ ਰਚ ਰਹੇ ਹਨ। ਉਨ੍ਹਾਂ ਅਧਿਕਾਰੀਆਂ ਨੂੰ ਵੀ ਚੇਤਾਵਨੀ ਦਿੱਤੀ ਕਿ ਸਿਆਸੀ ਰੰਜ਼ਿਸ਼ ਤਹਿਤ ਵਿਰੋਧੀਆਂ ਨੂੰ ਖੱਜਲ ਖੁਆਰ ਕਰਨ ਵਾਲਿਆਂ ਦਾ ਸਮਾਂ ਆਉਣ ਤੇ ਹਿਸਾਬ ਦੇਣਾ ਪਵੇਗਾ, ਇਸ ਲਈ ਅਧਿਕਾਰੀਆਂ ਨੂੰ ਨਿਰਪੱਖ ਹੋ ਕੇ ਕੰਮ ਕਰਨਾ ਚਾਹੀਦਾ ਹੈ।

LEAVE A REPLY

Please enter your comment!
Please enter your name here