ਅਜਨਾਲਾ ਵਾਸੀਆਂ ਨੂੰ ਵਿਧਾਇਕ ਧਾਲੀਵਾਲ ਦੀ ਅਪੀਲ/ ਵਿਕਾਸ ਦੇ ਮੁੱਦੇ ’ਤੇ ਵੋਟਾਂ ਪਾਉਣ ਦੀ ਸਲਾਹ/ ਘਰ ਘਰ ਜਾ ਕੇ ਕੀਤਾ ਚੋਣ ਪ੍ਰਚਾਰ

0
3

 

ਨਗਰ ਪੰਚਾਇਤ ਅਜਨਾਲਾ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਸ਼ਹਿਰ ਅੰਦਰ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ ਜਿਸ ਦੌਰਾਨ ਉਹਨਾਂ ਦੁਕਾਨਦਾਰਾਂ ਅਤੇ ਲੋਕਾਂ ਨੂੰ ਅਜਨਾਲਾ ਸ਼ਹਿਰ ਅੰਦਰ ਹੋਏ ਵਿਕਾਸ ਦੇ ਹਿਸਾਬ ਨਾਲ ਵੋਟਾਂ ਪਾਉਣ ਦੀ ਅਪੀਲ ਕੀਤੀ। ਆਪਣੇ ਸੰਬੋਧਨ ਵਿਚ ਵਿਧਾਇਕ ਧਾਲੀਵਾਲ ਨੇ ਕਿਹਾ ਕਿ ਉਹਨਾਂ ਵੱਲੋਂ ਅਜਨਾਲਾ ਸ਼ਹਿਰ ਅੰਦਰ ਕਰੋੜਾਂ ਰੁਪਏ ਲਗਾ ਕੇ ਕਰਵਾਏ ਗਏ ਵਿਕਾਸ ਦੇ ਮੁੱਦੇ ਤੇ ਚੋਣਾਂ ਲੜੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਲੋਕਾਂ ਦਾ ਪੂਰਨ ਸਹਿਯੋਗ ਮਿਲਣ ਦੀ ਉਮੀਦ ਹੈ।
ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਉਹ ਅਪੀਲ ਕਰ ਰਹੇ ਹਨ ਕਿ ਵਿਕਾਸ ਦੇ ਮੁੱਦੇ ਤੇ ਲੋਕ ਵੋਟ ਪਾਉਣ ਉਹਨਾਂ ਕਿਹਾ ਕਿ  ਧੱਕੇਸ਼ਾਹੀ ਕਰਨਾ ਪੁਰਾਣੀਆਂ ਸਰਕਾਰਾਂ ਅਕਾਲੀ ਅਤੇ ਕਾਂਗਰਸੀਆਂ ਦਾ ਕੰਮ ਸੀ। ਉਹਨਾਂ ਕਿਹਾ ਕਿ ਅਜਨਾਲਾ ਸ਼ਹਿਰ ਅੰਦਰ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਲੜ ਰਹੇ ਹਨ ਅਤੇ ਉਹ ਦੱਸਣ ਕਿ ਉਹਨਾਂ ਨੇ ਅਜਨਾਲਾ ਸ਼ਹਿਰ ਅੰਦਰ ਕਿਹੜਾ ਵਿਕਾਸ ਕੀਤਾ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਵਿਕਾਸ ਦਾ ਇੱਕ ਰਿਪੋਰਟ ਕਾਰਡ ਜਲਦ ਉਹਨਾਂ ਵੱਲੋਂ ਪੇਸ਼ ਕੀਤਾ ਜਾਵੇ

LEAVE A REPLY

Please enter your comment!
Please enter your name here