ਪੰਜਾਬ ਅੰਮ੍ਰਿਤਸਰ ਪਹੁੰਚੇ ਤਰੁਣ ਚੁੱਘ ਦਾ ਵੱਡਾ ਬਿਆਨ/ ਪੰਜਾਬ ਦੇ ਭਲੇ ਖਾਤਰ ਭਾਜਪਾ ਨੂੰ ਮੌਕਾ ਦੇਣ ਦੀ ਅਪੀਲ/ ਦੋ ਸਾਲਾਂ ਅੰਦਰ ਪੰਜਾਬ ਨੂੰ ਡਰੱਗ ਫਰੀ ਕਰਨ ਦਾ ਦਾਅਵਾ By admin - May 19, 2026 0 2 Facebook Twitter Pinterest WhatsApp ਸੀਨੀਅਰ ਭਾਜਪਾ ਆਗੂ ਤਰੁਣ ਚੁੱਘ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਸ਼ਹਿਰ ਦੇ ਹਾਥੀ ਗੇਟ ਸਥਿਤ ਇਕ ਪੁਰਾਣੀ ਚਾਹ ਦੀ ਦੁਕਾਨ ‘ਤੇ ਸਵੇਰੇ ਸਵੇਰੇ ਚਾਹ ਦੀ ਚੁਸਕੀ ਦਾ ਆਨੰਦ ਲਿਆ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਮੌਜੂਦਾ ਸਿਆਸੀ ਸਥਿਤੀ, ਨਸ਼ਿਆਂ, ਗੈਂਗਸਟਰ ਰਾਜ ਅਤੇ ਆਮ ਆਦਮੀ ਪਾਰਟੀ ਸਰਕਾਰ ‘ਤੇ ਤਿੱਖੇ ਨਿਸ਼ਾਨੇ ਸਾਧੇ। ਤਰੁਣ ਚੁਘ ਨੇ ਕਿਹਾ ਕਿ ਪੰਜਾਬ ਦੀ ਜਨਤਾ ਹੁਣ “ਬਦਲਾਵ ਦੀ ਚਾਹ” ਰੱਖਦੀ ਹੈ ਅਤੇ ਸੂਬੇ ਨੂੰ ਭ੍ਰਿਸ਼ਟਾਚਾਰ, ਗੈਂਗਸਟਰ ਰਾਜ ਅਤੇ ਨਸ਼ਿਆਂ ਤੋਂ ਮੁਕਤ ਕਰਵਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਵਪਾਰ, ਕ੍ਰਿਸ਼ੀ, ਇੰਡਸਟਰੀ ਅਤੇ ਸਰਵਿਸ ਸੈਕਟਰ ਨੂੰ ਮੁੜ ਜੀਵਿਤ ਕਰਕੇ ਤਰੱਕੀ ਵਾਲਾ ਪੰਜਾਬ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਦੋ ਸਾਲਾਂ ਅੰਦਰ ਪੰਜਾਬ ਨੂੰ ਗੈਗਸਟਰ ਤੇ ਨਸ਼ਾ ਮੁਕਤ ਪੰਜਾਬ ਬਣਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਡਾਕਟਰ, ਵਪਾਰੀ, ਕਿਸਾਨ ਅਤੇ ਦੁਕਾਨਦਾਰਾਂ ਸਮੇਤ ਹਰ ਵਰਗ ਰੰਗਦਾਰੀ ਅਤੇ ਧਮਕੀਆਂ ਤੋਂ ਡਰਿਆ ਹੋਇਆ ਹੈ। ਹਰ ਪਿੰਡ ਅਤੇ ਹਰ ਮਹੱਲੇ ਵਿੱਚ ਨਸ਼ਿਆਂ ਕਾਰਨ ਮੌਤਾਂ ਦੀ ਗਿਣਤੀ ਵੱਧ ਰਹੀ ਹੈ। ਚੁਘ ਨੇ ਦਾਅਵਾ ਕੀਤਾ ਕਿ ਜੇ ਪੰਜਾਬ ਦੀ ਜਨਤਾ ਭਾਜਪਾ ਨੂੰ ਦੋ ਸਾਲ ਦਾ ਸਮਾਂ ਦੇਵੇ ਤਾਂ ਸੂਬੇ ਨੂੰ ਡਰੱਗ ਫਰੀ ਅਤੇ ਗੈਂਗਸਟਰ ਮੁਕਤ ਬਣਾਇਆ ਜਾ ਸਕਦਾ ਹੈ। ਭਾਜਪਾ ਆਗੂ ਨੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਵਾਅਦਿਆਂ ‘ਤੇ ਪੂਰੀ ਤਰ੍ਹਾਂ ਫੇਲ੍ਹ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਵਿੱਚ ਨਾ ਕੋਈ ਨਵਾਂ ਸਕੂਲ ਬਣਿਆ, ਨਾ ਹਸਪਤਾਲ ਅਤੇ ਨਾ ਹੀ ਕਿਸਾਨਾਂ ਨੂੰ MSP ਦੀ ਗਾਰੰਟੀ ਮਿਲੀ।ਤਰੁਣ ਚੁਘ ਨੇ ਕੇਂਦਰ ਸਰਕਾਰ ਅਤੇ ਨਰਿੰਦਰ ਮੋਦੀ ਦੀਆਂ ਉਪਲਬਧੀਆਂ ਗਿਣਾਉਂਦਿਆਂ ਕਿਹਾ ਕਿ ਮੋਹਾਲੀ ਵਿੱਚ ਸੈਮੀਕੰਡਕਟਰ ਪ੍ਰੋਜੈਕਟ ਅਤੇ ਸਿਹਤ ਸੰਬੰਧੀ ਵੱਡੇ ਪ੍ਰੋਜੈਕਟ ਕੇਂਦਰ ਸਰਕਾਰ ਦੀ ਦੇਣ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਿਕਾਸ ਦੇ ਮਾਮਲੇ ਵਿੱਚ ਪਿੱਛੇ ਰਹੀ ਹੈ ਅਤੇ ਸਿਰਫ਼ ਬਿਆਨਬਾਜ਼ੀ ਕਰ ਰਹੀ ਹੈ। ਈਡੀ ਦੀ ਕਾਰਵਾਈ ਅਤੇ ਮਨੀ ਲਾਂਡਰਿੰਗ ਦੇ ਮਾਮਲਿਆਂ ‘ਤੇ ਬੋਲਦਿਆਂ ਚੁਘ ਨੇ ਕਿਹਾ ਕਿ ਈਡੀ ਇੱਕ ਸੁਤੰਤਰ ਏਜੰਸੀ ਹੈ ਅਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਦੇ ਲੋਕ ਹੁਣ ਆਮ ਆਦਮੀ ਪਾਰਟੀ ਨੂੰ “ਬਾਇ-ਬਾਇ” ਕਹਿਣ ਲਈ ਤਿਆਰ ਹਨ। ਇਸ ਮੌਕੇ ਉਨ੍ਹਾਂ SIR ਮੁਹਿੰਮ ਦਾ ਸਮਰਥਨ ਕਰਦਿਆਂ ਕਿਹਾ ਕਿ ਵੋਟਰ ਲਿਸਟ ਦੀ ਜਾਂਚ ਇੱਕ ਨਿਯਮਿਤ ਪ੍ਰਕਿਰਿਆ ਹੈ ਅਤੇ ਇਸ ਨਾਲ ਨਕਲੀ ਜਾਂ ਮ੍ਰਿਤਕ ਵੋਟਾਂ ਨੂੰ ਹਟਾਇਆ ਜਾ ਸਕਦਾ ਹੈ।