ਪੰਜਾਬ ਤਰਨ ਤਾਰਨ ’ਚ ਸੜਕ ਹਾਦਸੇ ਦੌਰਾਨ ਬੱਚੇ ਦੀ ਮੌਤ/ ਸਿਲੰਡਰ ਵਾਲੀ ਗੱਡੀ ਹੇਠਾਂ ਆਉਣ ਕਾਰਨ ਗਈ ਜਾਨ/ ਸਕੂਲ ਜਾ ਰਿਹਾ ਸੀ 8ਵੀਂ ਦਾ ਵਿਦਿਆਰਥੀ By admin - May 18, 2026 0 2 Facebook Twitter Pinterest WhatsApp ਤਰਨ ਤਾਰਨ ਅਧੀਨ ਆਉਂਦੇ ਫਤਿਆਬਾਦ ਵਿਖੇ ਸਕੂਲ ਜਾ ਰਹੇ ਵਿਦਿਆਰਥੀਆਂ ਦੀ ਸੜਕ ਹਾਦਸੇ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅੱਠਵੀਂ ਜਮਾਤ ਵਿਚ ਪੜ੍ਹਦਾ ਧੀਰਜ ਤੇਜਪਾਲ ਸਕੂਲ ਜਾ ਰਿਹਾ ਸੀ ਕਿ ਰਸਤੇ ਵਿਚ ਗੈਸ ਸਿਲੰਡਰਾਂ ਵਾਲੀ ਗੱਡੀ ਨੇ ਉਸ ਨੂੰ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਿਤਾ ਨਿੰਦਰ ਸਿੰਘ ਦੇ ਦੱਸਣ ਮੁਤਾਬਕ ਬੱਚਾ ਰੋਜਾਨਾ ਵਾਂਗ ਘਰੋਂ ਸਕੂਲ ਜਾਣ ਲਈ ਨਿਕਲਿਆ ਸੀ। ਪਰਿਵਾਰ ਨੇ ਤਰਨ ਤਾਰਨ ਪੁਲਿਸ ਕੋਲ ਸ਼ਿਕਾਇਤ ਦੇ ਕੇ ਗੱਡੀ ਚਾਲਕ ਖਿਲਾਫ ਕਾਰਵਾਈ ਮੰਗੀ ਹੈ।