ਪੰਜਾਬ ਕੋਟਕਪੂਰਾ ਦੇ ਪਿੰਡ ਫਿਡੇ ਕਲਾਂ ਕੋਲੋਂ ਟੁੱਟੀ ਰਾਜਸਥਾਨ ਨਹਿਰ/ 100 ਫੁੱਟ ਤੋਂ ਵਧੇਰੇ ਵੱਡਾ ਪਾੜ ਪਿਆ, ਨੁਕਸਾਨ ਤੋਂ ਬਚਾਅ/ ਪਹਿਲਾ ਦਿਨ ਪਾਣੀ ਛੱਡਣ ਬਾਅਦ ਦੀ ਟੁੱਟੀ ਨਹਿਰ By admin - May 16, 2026 0 12 Facebook Twitter Pinterest WhatsApp ਕੋਟਕਪੂਰਾ ਦੇ ਪਿੰਡ ਫਿਡੇ ਕਲਾਂ ਵਿਚ ਅੱਜ ਸਵੇਰੇ ਉਸ ਵੇਲੇ ਸਹਿਮ ਦਾ ਮਾਹੌਲ ਬਣ ਗਿਆ ਜਦੋਂ ਨਵੀਂ ਬਣੀ ਰਾਜਸਥਾਨ ਫੀਡਰ ਵਿਚ ਪਿੰਡ ਵਾਲੇ ਪਾਸੇ ਅਚਾਨਕ 100 ਫੁੱਟ ਚੌੜਾ ਪਾੜ ਪੈ ਗਿਆ। ਪਤਾ ਲਗਦਿਆਂ ਹੀ ਮਹਿਕਮੇ ਦੇ ਉੱਚ ਅਧਿਕਾਰੀ ਮੌਕੇ ਤੇ ਪੁਹੰਚ ਗਏ ਅਤੇ ਪਾੜ ਭਰਨ ਦਾ ਕੰਮ ਸ਼ੁਰੂ ਕਰਵਾ ਦਿੱਤਾI ਗਨੀਮਤ ਇਹ ਰਹੀ ਕੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਨਹਿਰੀ ਵਿਭਾਗ ਦੇ ਐਕਸੀਅਨ ਬਲਵਿੰਦਰ ਕੁਮਾਰ ਨੇ ਦਸਿਆ ਕਿ ਇਸ ਨਹਿਰ ਦੀ 2023 ਵਿਚ ਵੀ ਮੁਰੰਮਤ ਹੋਈ ਸੀ ਉਸ ਸਮੇ ਦੀ ਬਣੀ ਹੋਈ ਲਾਇਨਿੰਗ ਦਾ ਜੋੜ ਕਮਜ਼ੋਰ ਸੀ, ਜਿਸ ਕਾਰਨ ਮਿੱਟੀ ਬੈਠ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕੰਮ ਵਿਚ 250 ਦੇ ਕਰੀਬ ਮਜਦੂਰ ਲੱਗੇ ਹੋਏ ਹਨ ਅਤੇ ਸ਼ਾਮ ਤਕ ਕੰਮ ਪੂਰਾ ਕਰ ਦਿੱਤਾ ਜਾਵੇਗਾ। ਮੌਕੇ ਤੇ ਇਕੱਤਰ ਲੋਕਾਂ ਨੇ ਨਹਿਰ ਬਣਾਉਣ ਵਿਚ ਘਟੀਆ ਮਟੀਰੀਅਲ ਵਰਤਣ ਦੇ ਇਲਜਾਮ ਲਾਏ ਹਨ। ਲੋਕਾਂ ਦਾ ਇਲਜਾਮ ਸੀ ਕਿ ਇਹ ਨਹਿਰ ਬੇਈਮਾਨੀ ਕਰ ਕੇ ਘਟੀਆ ਮਟੀਰੀਅਲ ਲਾ ਕੇ ਬਣਾਈ ਹੈ, ਜਿਸ ਕਾਰਨ ਅੱਜ ਪਹਿਲੇ ਦਿਨ ਹੀ ਪਾਣੀ ਛੱਡਣ ਕਾਰਨ ਇਸ ਦਾ ਇਹ ਹਾਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਐਨਾ ਪਾਣੀ ਨਾਲ ਹੀ ਇਸ ਦੀ ਇਹ ਹਾਲਤ ਹੈ ਤਾਂ ਆਉਂਦੇ ਬਰਸਾਤਾਂ ਦੇ ਸੀਜ਼ਨ ਦੌਰਾਨ ਨਹਿਰ ਦਾ ਕੀ ਬਣੇਗਾ। ਲੋਕਾਂ ਨੇ ਨਹਿਰ ਵਿਚ ਕੰਮ ਵਿਚ ਵੱਡੇ ਪੱਧਰ ਤੇ ਭ੍ਰਿਸ਼ਟਾਚਾਰ ਹੋਣ ਦਾ ਇਲਜਾਮ ਲਾਉਂਦਿਆਂ ਠੇਕੇਦਾਰ ਅਤੇ ਕੰਮ ਕਰਵਾਉਣ ਵਾਲੇ ਅਫਸਰਾਂ ਦੀ CBI ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।