ਪੰਜਾਬ ਹੁਸ਼ਿਆਰਪੁਰ ’ਚ ਬੈਰਵੈਲ ’ਚ ਡਿੱਗੇ ਬੱਚੇ ਦੇ ਰੈਸਕਿਊ/ 9 ਘੰਟਿਆਂ ਦੀ ਸਖਤ ਮਿਹਨਤ ਬਾਅਦ ਕੱਢਿਆ ਬਾਹਰ/ ਘਰ ਨੇੜੇ ਖੇਡਦੇ ਸਮੇਂ ਬੋਰਵੈਲ ’ਚ ਡਿੱਗਿਆ ਸੀ 4 ਸਾਲਾ ਬੱਚਾ By admin - May 16, 2026 0 1 Facebook Twitter Pinterest WhatsApp ਹੁਸ਼ਿਆਰਪੁਰ ’ਚ ਬੋਰਵੈੱਲ ਵਿਚ ਡਿੱਗੇ ਚਾਰ ਸਾਲਾ ਬੱਚੇ ਨੂੰ ਪ੍ਰਸ਼ਾਸਨ ਨੇ ਲੰਮੀ ਜੱਦੋ-ਜਹਿਦ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਹ ਬੱਚੇ ਆਪਣੇ ਘਰ ਨੇੜੇ ਖੇਡਦੇ ਸਮੇਂ ਨਵੇਂ ਪੁੱਟੇ ਗਏ ਬੋਰਵੈੱਲ ਵਿੱਚ ਡਿੱਗ ਗਿਆ ਸੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਰੈਸਕਿਊ ਟੀਮਾਂ ਨੇ ਸਥਾਨਕ ਵਾਸੀਆਂ ਦੀ ਮਦਦ ਨਾਲ ਨੌਂ ਘੰਟੇ ਤੱਕ ਚੱਲੇ ਅਪਰੇਸ਼ਨ ਤੋਂ ਬਾਅਦ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਘਟਨਾ ਸ਼ੁੱਕਰਵਾਰ ਰਾਤ ਨੂੰ ਹੁਸ਼ਿਆਰਪੁਰ-ਦਸੂਹਾ ਰੋਡ ‘ਤੇ ਭਿੱਖੋਵਾਲ ਦੇ ਨੇੜੇ ਸਥਿਤ ਪਿੰਡ ਚੱਕ ਸਮਾਨਾ ਵਿਖੇ ਵਾਪਰੀ ਸੀ। ਬੱਚੇ ਦੀ ਪਛਾਣ ਗੁਰਕਰਨ ਸਿੰਘ ਵਜੋਂ ਹੋਈ ਹੈ, ਜੋ ਬੋਰਵੈੱਲ ਦੇ ਅੰਦਰ ਕਰੀਬ 20 ਤੋਂ 30 ਫੁੱਟ ਦੀ ਡੂੰਘਾਈ ‘ਤੇ ਫਸਿਆ ਹੋਇਆ ਸੀ। ਬਚਾਅ ਟੀਮਾਂ ਨੇ ਉਸ ਨੂੰ ਰਾਤ ਦੇ ਕਰੀਬ 12.40 ਵਜੇ ਬਾਹਰ ਕੱਢਿਆ ਅਤੇ ਤੁਰੰਤ ਡਾਕਟਰੀ ਜਾਂਚ ਅਤੇ ਇਲਾਜ ਲਈ ਹਸਪਤਾਲ ਭੇਜ ਦਿੱਤਾ। ਐਨਡੀਆਰਐਫ ਅਧਿਕਾਰੀਆਂ ਦੇ ਦੱਸਣ ਮੁਤਾਬਕ ਬੱਚੇ ਦੀ ਹਾਲਤ ਸਥਿਰ ਸੀ। ਬਚਾਅ ਕਾਰਜ ਦੌਰਾਨ ਨਰਮ ਮਿੱਟੀ ਦੇ ਵਾਰ ਵਾਰ ਡਿੱਗਣ ਕਾਰਨ ਦਿੱਕਤ ਆਈ ਪਰ ਬਚਾਅ ਕਾਮਿਆਂ ਨੇ ਯਤਨ ਲਗਾਤਾਰ ਜਾਰੀ ਰੱਖੇ, ਜਿਸ ਦੇ ਚਲਦਿਆਂ ਅਖੀਰ ਵਿਚ ਬੱਚੇ ਦੀ ਜਾਨ ਬਚਾਉਣ ਵਿਚ ਸਫਲਤਾ ਮਿਲੀ ਹੈ। ਇਸ ਬਚਾਅ ਕਾਰਜ ਵਿਚ NDRF ਤੋਂ ਇਵਾਵਾ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ, ਪੰਜਾਬ ਪੁਲੀਸ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ, ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਅਤੇ ਸਥਾਨਕ ਵਾਲੰਟੀਅਰਾਂ ਦੀਆਂ ਟੀਮਾਂ ਨੇ ਸ਼ਮੂਲੀਅਤ ਕੀਤੀ। ਇਸੇ ਦੌਰਾਨ ਕੈਬਨਿਟ ਮੰਤਰੀ ਰਵਜੋਤ ਸਿੰਘ ਅਤੇ ਆਪ ਦੇ ਐਮ.ਪੀ. ਰਾਜ ਕੁਮਾਰ ਚੱਬੇਵਾਲ ਪੂਰੇ ਬਚਾਅ ਕਾਰਜ ਦੌਰਾਨ ਮੌਕੇ ‘ਤੇ ਮੌਜੂਦ ਰਹੇ। ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਦੱਸਣ ਮੁਤਾਬਕ 4 ਵਜੇ ਘਟਨਾ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਸੀ। ਅਧਿਕਾਰੀਆਂ ਅਨੁਸਾਰ ਬੋਰਵੈੱਲ ਨੂੰ ਹਾਲ ਹੀ ਵਿੱਚ ਚਾਲੂ ਕੀਤਾ ਗਿਆ ਸੀ ਅਤੇ ਇਸਦੇ ਆਲੇ-ਦੁਆਲੇ ਬਜਰੀ ਅਤੇ ਮਿੱਟੀ ਭਰਨ ਦਾ ਕੰਮ ਅਜੇ ਬਾਕੀ ਸੀ। ਬਚਾਅ ਟੀਮਾਂ ਨੇ ਸ਼ੁਰੂ ਵਿੱਚ ਬੱਚੇ ਦੀ ਹਾਲਤ ਦੀ ਨਿਗਰਾਨੀ ਕਰਨ ਅਤੇ ਆਕਸੀਜਨ ਦੀ ਸਪਲਾਈ ਯਕੀਨੀ ਬਣਾਉਣ ਲਈ ਬੋਰਵੈੱਲ ਵਿੱਚ ਇੱਕ ਕੈਮਰਾ ਅਤੇ ਆਕਸੀਜਨ ਪਾਈਪ ਹੇਠਾਂ ਉਤਾਰੀ ਸੀ। ਸ਼ੁਰੂ ਵਿੱਚ ਫੁਟੇਜ ਵਿੱਚ ਬੱਚੇ ਦੀ ਹਲਚਲ ਦਿਖਾਈ ਦੇ ਰਹੀ ਸੀ, ਜਿਸ ਨੇ ਬਚਾਅ ਕਰਮਚਾਰੀਆਂ ਨੂੰ ਸਥਿਤੀ ਦਾ ਮੁਲਾਂਕਣ ਕਰਨ ਵਿੱਚ ਮਦਦ ਕੀਤੀ ਅਤੇ ਅਖੀਰ ਆਪਰੇਸ਼ਨ ਨੂੰ ਸਫਲਤਾਪੂਰਵਕ ਪੂਰਾ ਕਰ ਕੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।