ਪੰਜਾਬ ਫਿਰੋਜ਼ਪੁਰ ਹੱਥ ਲੱਗੀ ਨਸ਼ਿਆਂ ਨੂੰ ਲੈ ਕੇ ਵੱਡੀ ਕਾਮਯਾਬੀ/ 4 ਮੁਲਜ਼ਮਾਂ ਤੋਂ 7 ਕਿੱਲੋ 858 ਗਰਾਮ ਹੈਰੋਇਨ ਬਰਾਮਦ/ ਵੱਖ ਵੱਖ ਮਾਮਲਿਆਂ ਅੰਦਰ ਹੋਈ ਬਰਾਮਦਗੀ By admin - May 15, 2026 0 2 Facebook Twitter Pinterest WhatsApp ਫਿਰੋਜ਼ਪੁਰ ਪੁਲਿਸ ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਵੱਖ ਵੱਖ ਮਾਮਲਿਆਂ ਵਿਚ 4 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ 7 ਕਿੱਲੋ 858 ਗਰਾਮ ਹੈਰੋਇਨ ਬਰਾਮਦ ਕੀਤੀ ਹੈ। ਪੁਲਿਸ ਦੇ ਦੱਸਣ ਮੁਤਾਬਕ ਘਟਨਾ ਦੀ ਸਰਗਨਾ ਸੰਤੋਸ਼ ਰਾਣੀ ਦੇ ਤਾਰ ਪਾਕਿਸਤਾਨੀ ਸਮਗਲਰਾਂ ਨਾਲ ਜੁੜੇ ਹੋਏ ਸਨ, ਜੋ ਸਰਹੱਦੀ ਪਾਰੋਂ ਨਸ਼ੇ ਮੰਗਵਾ ਕੇ ਅੱਗੇ ਸਪਲਾਈ ਕਰਦੀ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 3 ਮੋਬਾਇਲ ਫੋਨ ਵੀ ਬਰਾਮਦ ਕੀਤੇ ਹਨ। ਪੁਲਿਸ ਨੇ ਸੰਤੋਸ਼ ਰਾਣੀ ਸਮੇਤ 4 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਕ ਮਾਂ ਹੀ ਆਪਣੇ ਪੁੱਤ ਤੋਂ ਨਸ਼ਾ ਤਸਕਰੀ ਦਾ ਧੰਦਾ ਕਰਵਾਉਂਦੀ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਸੀ ਆਈ ਸਟਾਫ ਜ਼ੀਰਾ ਨੇ ਇਕ ਇਤਲਾਹ ਦੌਰਾਨ ਫਿਰੋਜ਼ਸ਼ਾਹ ਕੋਲ ਗ੍ਰਾਹਕਾਂ ਦੀ ਉਡੀਕ ਕਰ ਰਹੇ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਕੋਲੋ 1 ਕਿਲੋ 536 ਗ੍ਰਾਮ ਹੈਰੋਇਨ ਅਤੇ 2 ਮੋਬਾਈਲ ਬਰਾਮਦ ਹੋਏ ਹਨ। ਪੁੱਛਗਿੱਛ ਦੌਰਾਨ ਇਹਨਾਂ ਵਿਚੋਂ ਇਕ ਵਿਅਕਤੀ ਪਾਸੋ 4 ਕਿੱਲੋ 171 ਗ੍ਰਾਮ ਹੈਰੋਇਨ ਬਰਾਮਦ ਹੋਈ। ਐੱਸ ਐੱਸ ਪੀ ਨੇ ਦੱਸਿਆ ਕਿ ਹੋਰ ਪੁੱਛਗਿੱਛ ਦੌਰਾਨ ਇਹਨਾਂ ਵਿਕਤੀਆਂ ਦੀ ਦੇ ਦੱਸੇ ਅਨੁਸਾਰ ਇਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਪਾਸੋ 2 ਕਿੱਲੋ 151 ਗ੍ਰਾਮ ਹੈਰੋਇਨ ਅਤੇ ਇਕ ਮੋਬਾਇਲ ਬਰਾਮਦ ਹੋਇਆ ਹੈ। ਇਸਦੇ ਨਾਲ ਹੀ ਇਸਦੇ ਲੜਕੇ ਨੂੰ ਵੀ ਹਿਰਾਸਤ ਚ ਲਿਆ ਹੈ। ਐੱਸ ਐੱਸ ਪੀ ਨੇ ਦੱਸਿਆ ਕਿ ਉਕਤ ਔਰਤ ਪਾਕਿਸਤਾਨ ਵਾਸੀ ਸ਼ਾਹ ਪਠਾਨ ਪਾਸੋਂ ਇਹ ਹੈਰੋਇਨ ਮੰਗਵਾ ਕੇ ਇਧਰ ਸਪਲਾਈ ਕਰਦੀ ਸੀ।