ਪੰਜਾਬ ਜਲੰਧਰ-ਫਗਵਾੜਾ ਹਾਈਵੇ ’ਤੇ ਕਾਰਾਂ ਵਿਚਾਲੇ ਟੱਕਰ/ ਟੈਕਸੀ ਡਰਾਈਵਰ ਨੇ ਦੂਜੇ ਚਾਲਕ ’ਤੇ ਗੰਭੀਰ ਇਲਜ਼ਾਮ/ ਕਾਰ ਦੀ ਭੋਨਤੋੜ ਕਰ ਕੇ ਨਕਦੀ ਖੋਹ ਕੇ ਫਰਾਰ By admin - May 15, 2026 0 2 Facebook Twitter Pinterest WhatsApp ਜਲੰਧਰ-ਫਗਵਾੜਾ ਹਾਈਵੇਅ ‘ਤੇ ਈਸਟਵੁੱਡ ਨੇੜੇ ਬੀਤੀ ਰਾਤ ਉਸ ਸਮੇਂ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਕ ਕ੍ਰੇਟਾ ਕਾਰ ਨੇ ਚੰਡੀਗੜ੍ਹ ਤੋਂ ਆ ਰਹੀ ਟੈਕਸੀ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋਵੇਂ ਕਾਰਾਂ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਬਾਅਦ ਦੋਵੇਂ ਧਿਰਾਂ ਵਿਚਾਲੇ ਬਹਿਸ਼ ਹੋ ਗਈ। ਟੈਕਸੀ ਚਾਲਕ ਦਾ ਇਲਜ਼ਾਮ ਹੈ ਕਿ ਕਰੇਟਾ ਚਾਲਕ ਨੇ ਪਹਿਲਾਂ ਉਸ ਦੀ ਕਾਰ ਨੂੰ ਪਿੱਛੋਂ ਟੱਕਰ ਮਾਰੀ ਅਤੇ ਫਿਰ ਉਸ ਦੀ ਗੱਡੀ ਦੀ ਭੰਨਤੋੜ ਕਰਦਿਆਂ ਉਸ ਦੀ ਕਾਰ ਵਿਚੋਂ ਨਕਦੀ ਲੈ ਕੇ ਫਰਾਰ ਹੋ ਗਿਆ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਟੈਕਸੀ ਡਰਾਈਵਰ ਦੇ ਅਨੁਸਾਰ, ਉਹ ਦੁਪਹਿਰ 2:30 ਵਜੇ ਦੇ ਕਰੀਬ ਇੱਕ ਮਰੀਜ਼ ਨਾਲ ਚੰਡੀਗੜ੍ਹ ਤੋਂ ਜਲੰਧਰ ਜਾ ਰਿਹਾ ਸੀ ਜਿਵੇਂ ਹੀ ਉਹ ਈਸਟਵੁੱਡ ਦੇ ਨੇੜੇ ਪਹੁੰਚਿਆ, ਪਿੱਛੇ ਤੋਂ ਆ ਰਹੀ ਇੱਕ ਕ੍ਰੇਟਾ ਕਾਰ ਨੇ ਤੇਜ਼ ਰਫ਼ਤਾਰ ਨਾਲ ਉਸਦੀ ਟੈਕਸੀ ਨੂੰ ਟੱਕਰ ਮਾਰ ਦਿੱਤੀ। ਟੈਕਸੀ ਡਰਾਈਵਰ ਨੇ ਦੱਸਿਆ ਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਰੀਜ਼ ਅਤੇ ਕਾਰ ਵਿੱਚ ਸਵਾਰ ਉਸਦੇ ਪਰਿਵਾਰਕ ਮੈਂਬਰ ਡਰ ਗਏ। ਟੈਕਸੀ ਡਰਾਈਵਰ ਨੇ ਦੋਸ਼ ਲਗਾਇਆ ਕਿ ਕ੍ਰੇਟਾ ਡਰਾਈਵਰ ਸ਼ਰਾਬੀ ਹਾਲਤ ਵਿਚ ਸੀ ਅਤੇ ਉਸ ਨੇ ਆਪਣੀ ਕਾਰ ਤੋਂ ਬੇਸਬਾਲ ਬੈਟ ਕੱਢ ਕੇ ਉਸ ਦੀ ਕਾਰ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਕ੍ਰੇਟਾ ਡਰਾਈਵਰ ਨੇ ਟੈਕਸੀ ਵਿੱਚੋਂ ਲਗਭਗ 5,000 ਨਕਦੀ ਕੱਢੀ ਕੇ ਫਰਾਰ ਹੋ ਗਿਆ। ਟੈਕਸੀ ਡਰਾਈਵਰ ਨੇ ਸਬੰਧਤ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।