ਫਰੀਦਕੋਟ ’ਚ ਚੋਰਾਂ ਦਾ ਦੁਕਾਨਾਂ ’ਤੇ ਧਾਵਾਂ/ ਹਨੇਰੀ ਕਾਰਨ ਬੱਤੀ ਗੁੱਲ ਹੋਣ ਦਾ ਉਠਾਇਆ ਫਾਇਦਾ/ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਜ਼ਾਮ ਦਿੱਤੀ ਘਟਨਾ

0
2

 

ਫਰੀਦਕੋਟ ਸ਼ਹਿਰ ਅੰਦਰ ਚੋਰਾਂ ਦੀਆਂ ਸਰਗਰਮੀਆਂ ਵਿਚ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਤਾਜ਼ਾ ਘਟਨਾ ਵਿਚ ਚੋਰਾਂ ਨੇ ਸ਼ਹਿਰ ਦੇ ਮੁੱਖ ਕਮਿਆਣਾ ਚੌਕ ਨੇੜ ਦੋ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਇੱਥੇ ਹਨੇਰੀ ਕਾਰਨ ਬਿਜਲੀ ਬੰਦ ਹੋਣ ਦਾ ਫਾਇਦਾ ਉਠਾਉਂਦਿਆਂ ਚੋਰਾਂ ਨੇ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਨਕਦੀ ਤੇ ਸਾਮਾਨ ਚੋਰੀ ਕਰ ਕੇ ਫਰਾਰ ਹੋ ਗਏ। ਦੁਕਾਨ ਮਾਲਕਾਂ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਦੁਕਾਨ ਮਾਲਕਾਂ ਦੇ ਦੱਸਣ ਮੁਤਾਬਕ ਇਹ ਘਟਨਾ ਕਰੀਬ 10 ਤੋਂ ਸਾਢੇ ਦਸ ਵਜੇ ਵਾਪਰੀ ਹੈ। ਘਟਨਾ ਵੇਲੇ ਲੋਕ ਰਾਤ ਦਾ ਖਾਣਾ ਖਾ ਕੇ ਸੈਰ ਕਰਨ ਸੜਕਾਂ ਤੇ ਘੁੰਮ ਰਹੇ ਹੁੰਦੇ ਹਨ ਪਰ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਕੇ ਉਨ੍ਹਾਂ ਵੱਲੋਂ ਬਿਨ੍ਹਾਂ ਡਰ ਖੌਫ ਦੇ ਵਾਰਦਾਤ ਅੰਜ਼ਾਮ ਦੇ ਦਿੱਤੀ। ਦੁਕਾਨਦਾਰ ਨੇ ਦੱਸਿਆ ਕਿ ਇੱਕ ਘੰਟਾ ਪਹਿਲਾ ਹੀ ਉਂਹ ਦੁਕਾਨ ਬੰਦ ਕਰ ਘਰ ਗਏ ਸਨ ਅਤੇ ਹਨੇਰੀ ਕਾਰਨ ਲਾਈਟ ਬੰਦ ਹੋਈ ਤੇ ਇਸੇ ਦਰਮਿਆਨ ਚੋਰਾਂ ਨੇ ਉਨ੍ਹਾਂ ਦੀਆਂ ਦੋ ਦੁਕਾਨਾਂ ਦੇ ਸ਼ਟਰ ਤੋੜ ਕੇ ਚੋਰੀ ਕਰ ਲਈ।
ਦੁਕਾਨਦਾਰ ਮੁਤਾਬਿਕ ਉਸ ਦੀ ਇੱਕ ਕਰਿਆਣਾ ਦੀ ਦੁਕਾਨ ਹੈ ਅਤੇ ਦੂਜੀ ਉਨ੍ਹਾਂ ਵੱਲੋਂ ਕਿਰਾਏ ਤੇ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਕਰਿਆਨੇ ਦੀ ਦੁਕਾਨ ਚੋ ਗੱਲੇ ’ਚੋਂ ਪਈ ਕਰੀਬ 12 ਤੋਂ 15 ਹਜ਼ਾਰ ਰੁਪਏ ਦੀ ਨਕਦੀ ਗਾਇਬ ਹੈ ਅਤੇ ਕੁੱਝ ਸਮਾਨ ਵੀ ਗਾਇਬ ਹੈ ਜਿਸ ਦਾ ਹਲੇ ਉਨ੍ਹਾਂ ਨੂੰ ਕੋਈ ਅੰਦਾਜ਼ਾ ਨਹੀਂ ਹੈ ਅਤੇ ਦੂਜੀ ਦੁਕਾਨ ’ਚੋਂ ਕਿ ਸਮਾਨ ਚੋਰੀ ਹੋਇਆ ਉਹ ਕਿਰਾਏਦਾਰ ਹੀ ਦਸ ਸਕੇਗਾ।

LEAVE A REPLY

Please enter your comment!
Please enter your name here