ਦੇਸ਼ ਵਾਸੀਆਂ ਨੂੰ ਮਹਿੰਗਾਈ ਦਾ ਹੋਰ ਵੱਡਾ ਝਟਕਾ/ ਡੀਜ਼ਲ ਤੇ ਪਟਰੌਲ ਦੀਆਂ ਕੀਮਤਾਂ ’ਚ ਵਾਧਾ/ ਕਰੀਬ 3-3 ਰੁਪਏ ਤਕ ਵਧੀਆਂ ਤੇਲ ਕੀਮਤਾਂ

0
1

 

ਅਮਰੀਕਾ-ਇਰਾਨ ਵਿਚਾਲੇ ਚੱਲ ਰਹੀ ਲੜਾਈ ਦਾ ਸੇਕ ਆਮ ਜਨਤਾ ਤਕ ਪਹੁੰਚਣਾ ਸ਼ੁਰੂ ਹੋ ਗਿਆ ਹੈ। ਤੇਲ ਕੰਪਨੀਆਂ ਨੇ ਪਟਰੋਲ ਤੇ ਡੀਜਲ ਦੀਆਂ ਕੀਮਤਾਂ ਵਿਚ ਵਾਧਾ ਕਰਨ ਨਾਲ ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ ਲੱਗਿਆ ਹੈ। ਖਬਰਾਂ ਮੁਤਾਬਕ ਪਟਰੌਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕਰੀਬ 3 ਰੁਪਏ ਦਾ ਵਾਧਾ ਕੀਤਾ ਹੈ। ਇਸ ਵਾਧੇ ਨਾਲ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।  ਪਹਿਲਾ ਐਲਪੀਜੀ ਗੈਸ ਦੀਆਂ ਕੀਮਤਾਂ ਵਿਚ ਵਾਧਾ ਅਤੇ ਹੁਣ ਤੇਲ ਕੀਮਤਾਂ ਵਿਚ ਵਾਧੇ ਨੇ ਮਹਿੰਗਾਈ ਦਾ ਬੋਝ ਆਮ ਲੋਕਾਂ ਸਿਰ ਪੈ ਗਿਆ ਹੈ।
ਬੀਤੀ ਰਾਤ ਤੋਂ ਹੀ ਪੇਟ੍ਰੋਲ ਅਤੇ ਡੀਜ਼ਲ ਦੇ ਰੇਟਾ ’ਚ ਵਾਧੇ ਦੇ ਚਲਦਿਆਂ ਲੋਕਾਂ ਦੀ ਜੇਬ ਤੇ ਇੱਕ ਹੋਰ ਕੱਟ ਲੱਗਣ ਲੱਗਾ ਹੈ। ਇਸ ਬਾਰੇ ਲੋਕਾਂ ਦਾ ਕਹਿਣਾ ਹੈ ਕੇ ਪਹਿਲਾਂ ਹੀ ਵਪਾਰ ਚ ਮੰਦੀ ਦੇ ਚੱਲਦੇ ਲੋਕ ਆਰਥਿਕ ਤੌਰ ਤੇ ਪ੍ਰੇਸ਼ਾਨ ਹਨ ਪਰ ਹੁਣ ਤੇਲ ਕੀਮਤਾਂ ਵਧਣ ਨਾਲ ਸਾਰੇ ਪਾਸੇ ਮਹਿੰਗਾਈ ਹੋਰ ਵਧਣ ਦੇ ਆਸਾਰ ਹਨ, ਜਿਸ ਨਾਲ ਆਮ ਜਨਤਾ ਦਾ ਕਚੂੰਮਰ ਨਿਕਲਣਾ ਤੈਅ ਹੈ।

LEAVE A REPLY

Please enter your comment!
Please enter your name here