ਪੰਜਾਬ ਜ਼ੀਰਕਪੁਰ ਛੱਤ ਦੀਆਂ ਲਾਈਟਾਂ ’ਤੇ ਭਿਆਨਕ ਹਾਦਸਾ/ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਮਾਰੀ ਟੱਕਰ/ ਬੇਕਾਬੂ ਹੋ ਕੇ ਪਲਟੀ ਬੱਸ, 20 ਸਵਾਰੀਆਂ ਜ਼ਖਮੀ By admin - May 15, 2026 0 2 Facebook Twitter Pinterest WhatsApp ਜ਼ੀਕਰਪੁਰ ਦੀਆਂ ਛੱਤ ਲਾਈਟਾਂ ਉਤੇ ਅੱਜ ਤੜਕੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਥੇ ਇਕ ਤੇਜ਼ ਰਫਤਾਰ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਮਨਾਲੀ ਤੋਂ ਸਵਾਰੀਆਂ ਲੈ ਕੇ ਦਿੱਲੀ ਜਾ ਰਹੀ ਬੱਸ ਬੇਕਾਬੂ ਹੋ ਕੇ ਹਾਈਵੇਅ ਦੇ ਵਿਚਕਾਰ ਹੀ ਪਲਟ ਗਈ। ਹਾਦਸੇ ਵਿੱਚ ਬੱਸ ’ਚ ਸਵਾਰ 20 ਤੋਂ ਵੱਧ ਮੁਸਾਫ਼ਰ ਗੰਭੀਰ ਜ਼ਖ਼ਮੀ ਹੋ ਗਏ, ਜਦੋਂਕਿ ਬਾਕੀ ਸਵਾਰੀਆਂ ਨੂੰ ਵੀ ਮਾਮੂਲੀ ਸੱਟਾਂ ਵੱਜੀਆਂ ਹਨ। ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਹਾਦਸੇ ਦੇ ਸਮੇਂ ਬੱਸ ਵਿੱਚ ਕਰੀਬ 45 ਯਾਤਰੀ ਸਵਾਰ ਸਨ, ਜੋ ਤੜਕਸਾਰ ਗੂੜ੍ਹੀ ਨੀਂਦ ਵਿੱਚ ਸਨ। ਜਦੋਂ ਬੱਸ ਛੱਤ ਲਾਈਟ ਚੌਕ ਨੇੜੇ ਪਹੁੰਚੀ, ਤਾਂ ਜ਼ੀਰਕਪੁਰ ਵੱਲੋਂ ਆ ਰਹੇ ਅਤੇ ਪਟਿਆਲਾ ਵੱਲ ਜਾ ਰਹੇ ਟਰੱਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਬੱਸ ਚਾਲਕ ਗੱਡੀ ਤੋਂ ਸੰਤੁਲਨ ਗੁਆ ਬੈਠਾ ਅਤੇ ਬੱਸ ਸੜਕ ’ਤੇ ਹੀ ਪਲਟ ਗਈ। ਹਾਦਸਾ ਵਾਪਰਦਿਆਂ ਹੀ ਚੀਕ-ਚਿਹਾਰਾ ਮੱਚ ਗਿਆ, ਕਈ ਯਾਤਰੀ ਆਪਣੀਆਂ ਸੀਟਾਂ ਤੋਂ ਹੇਠਾਂ ਜਾ ਡਿੱਗੇ ਅਤੇ ਕੁਝ ਸਵਾਰੀਆਂ ਬੱਸ ਦੇ ਅੰਦਰ ਹੀ ਬੁਰੀ ਤਰ੍ਹਾਂ ਫਸ ਗਈਆਂ। ਸਵਾਰੀਆਂ ਦਾ ਚੀਕਾ-ਚਿਹਾੜਾ ਸੁਣ ਕੇ ਮੌਕੇ ਤੇ ਪਹੁੰਚਾ ਸਥਾਨਕ ਵਾਸੀਆਂ ਨੇ ਐਸਐਸਐਫ ਟੀਮ ਦੇ ਜਵਾਨਾਂ ਦੀ ਮਦਦ ਨਾਲ ਬੱਸ ਦੇ ਸ਼ੀਸ਼ੇ ਤੋੜ ਕੇ ਅੰਦਰ ਫਸੀਆਂ ਸਵਾਰੀਆਂ ਨੂੰ ਬਾਹਰ ਕੱਢ ਕੇ ਐਂਬੂਲੈਂਸਾਂ ਰਾਹੀਂ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਕਈ ਸਵਾਰੀਆਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਚੰਡੀਗੜ੍ਹ ਦੇ ਸੈਕਟਰ-32 ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਬੱਸ ਲਗਭਗ ਦੋ ਘੰਟੇ ਤੱਕ ਸੜਕ ਦੇ ਵਿਚਕਾਰ ਹੀ ਪਈ ਰਹੀ, ਜਿਸ ਕਾਰਨ ਹਾਈਵੇਅ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਅਤੇ ਸਵੇਰ ਵੇਲੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਵਿੱਚ ਜ਼ੀਰਕਪੁਰ ਪੁਲਿਸ ਨੇ ਹਾਈਡ੍ਰੌਲਿਕ ਕਰੇਨਦੀ ਮਦਦ ਨਾਲ ਬੱਸ ਅਤੇ ਟਰੱਕ ਨੂੰ ਸੜਕ ਤੋਂ ਹਟਾ ਕੇ ਆਵਾਜਾਈ ਨੂੰ ਮੁੜ ਚਾਲੂ ਕਰਵਾਇਆ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।