ਪੰਜਾਬ ਫਰੀਦਕੋਟ ਪਹੁੰਚੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ/ ਪਿੰਡ ਕਾਉਣੀ ਵਿਖੇ ਘਰ ਦਾ ਰੱਖਿਆ ਨੀਂਹ ਪੱਥਰ/ ਸਿੱਖ ਪਰਿਵਾਰ ਨੂੰ ਬਣਾ ਕੇ ਦਿੱਤਾ ਜਾਵੇਗਾ ਘਰ By admin - May 14, 2026 0 2 Facebook Twitter Pinterest WhatsApp ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅੱਜ ਫਰੀਦਕੋਟ ਦੇ ਪਿੰਡ ਕਾਉਣੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਜ਼ਰੂਰਤਮੰਦ ਸਿੱਖ ਪਰਿਵਾਰ ਲਈ ਬਣਾਏ ਜਾਣ ਵਾਲੇ ਘਰ ਦਾ ਨੀਂਹ ਪੱਥਰ ਰੱਖਿਆ। ਸੁੱਖ ਸੇਵਾ ਸਿਮਰਨ ਟਰੱਸਟ ਦੀ ਮਦਦ ਨਾਲ ਬਣਾਏ ਜਾ ਰਹੇ ਇਸ ਘਰ ਨੂੰ ਸਿੱਖ ਸੰਗਤਾਂ ਦੀ ਮਦਦ ਨਾਲ ਬਣਾ ਕੇ ਪਰਿਵਾਰ ਦੇ ਸਪੁਰਦ ਕੀਤਾ ਜਾਵੇਗਾ। ਜਥੇਦਾਰ ਬਲਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਪਰਿਵਾਰ ਘਰ ਬਣਾਉਣ ਲਈ ਸਾਧਨ ਮੌਜੂਦ ਨਹੀਂ ਸਨ, ਜਿਸ ਦੇ ਚਲਦਿਆਂ ਪਰਿਵਾਰ ਨੂੰ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਪਰਿਵਾਰ ਕੋਲ ਆਪਣੀ ਜਗ੍ਹਾ ਤਾਂ ਹੈ ਪਰ ਸਿਰ ਲੁਕਾਉਣ ਲਈ ਛੱਤ ਨਹੀਂ ਹੈ। ਇਹ ਸੀਮੈਂਟ ਦੀਆਂ ਬਣੀਆਂ ਚਾਦਰਾਂ ਦੇ ਹੇਠ ਆਪਣੀ ਜ਼ਿੰਦਗੀ ਗੁਜਾਰ ਰਹੇ ਹਨ ਇਹਨਾਂ ਬਾਬਤ ਸਾਡੇ ਕੋਲ ਫਰੀਦਕੋਟ ਦੇ ਜਸਪਿੰਦਰ ਸਿੰਘ ਡੱਲੇਵਾਲ ਨੇ ਪਹੁੰਚ ਕੀਤੀ ਸੀ ਅੱਜ ਅਸੀਂ ਨੀਹ ਪੱਥਰ ਰੱਖ ਚੱਲੇ ਹਾਂ ਅਤੇ ਜਿੰਨਾ ਇਸ ਘਰ ਨੂੰ ਬਣਾਉਣ ਤੇ ਖਰਚਾ ਆਵੇਗਾ ਉਹ ਸਾਡੀ ਸੰਸਥਾ ਵੱਲੋਂ ਚੱਕਿਆ ਜਾਵੇਗਾ। ਇਸ ਮੌਕੇ ਇਸ ਘਰਦੇ ਸੁਖਦੇਵ ਸਿੰਘ ਖ਼ਾਲਸਾ ਨੇ ਦੱਸਿਆ ਅੱਜ ਉਹਨਾ ਦੇ ਘਰ ਦਾ ਨੀਂਹ ਪੱਥਰ ਰੱਖਣ ਲਈ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਵਾਲਾ ਪਹੂੰਚੇ ਹਨ ਉਹ ਘਰ ਦਾ ਸਾਰਾ ਖਰਚ ਆਪਣੀ ਟਰੱਸਟ ਸੁੱਖ ਸੇਵਾ ਸਿਮਰਨ ਟਰੱਸਟ ਰਜਿਸਟਰਡ ਦਾਦੂ ਸਾਹਿਬ ਵਲੋਂ ਕਰ ਰਹੇ ਹਨ ਮੇਰੇ ਕੋਲ ਕੋਈ ਵੀ ਸਬਦ ਨਹੀਂ ਇਨ੍ਹਾਂ ਦਾ ਕਿਵੇਂ ਧੰਨਵਾਦ ਕਰਿਆ ਜਾਵੇ। ਇਸ ਮੌਕੇ ਜਸਪਿੰਦਰ ਸਿੰਘ ਡੱਲੇਵਾਲ ਅਤੇ ਟਹਿਣਾ ਨੇ ਆਖਿਆ ਕਿ ਜੱਥੇਦਾਰ ਵੱਲੋ ਉਹਨਾ ਦੀ ਸੇਵਾ ਲਗਾਈ ਹੈ ਬਹੁਤ ਜਲਦ ਇਸ ਪਰਿਵਾਰ ਨੂੰ ਉਹਨਾਂ ਦਾ ਘਰ ਬਣਾ ਕੇ ਦੇ ਦਿੱਤਾ ਜਾਵੇਗਾ।