ਬਟਾਲਾ ਨਗਰ ਕੌਂਸਲ ’ਚੋਂ ਐਨਓਸੀ ਨਾਲ ਮਿਲਣ ਦਾ ਮਾਮਲਾ/ ਜਾਣਬੁਝ ਕੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ

0
1

ਬਟਾਲਾ ਨਗਰ ਨਿਗਮ ਦੇ ਅਧਿਕਾਰੀਆਂ ਉਤੇ ਨਗਰ ਨਿਗਮ ਚੋਣਾਂ ਲੜਣ ਵਾਲੇ ਉਮੀਦਵਾਰਾਂ ਨੂੰ ਐਨਓਸੀ ਨਾ ਦੇਣ ਦੇ ਇਲਜਾਮ ਲੱਗੇ ਹਨ। ਨਗਰ ਨਿਗਮ ਵਿਚ ਐਨਓਸੀ ਲੈਣ ਪਹੁੰਚੇ ਲੋਕਾਂ ਦਾ ਇਲਜਾਮ ਸੀ ਕਿ ਨਿਗਮ ਵੱਲੋਂ ਸੱਤਾਧਾਰੀ ਧਿਰ ਨੂੰ ਐਨਓਸੀ ਜਾਰੀ ਕੀਤੀਆਂ ਜਾ ਰਹੀਆਂ ਨੇ ਜਦਕਿ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਟਾਲਿਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਨੇ ਅਧਿਕਾਰੀਆਂ ਉਤੇ ਜਾਣਬੁਝ ਕੇ ਵਿਤਕਰੇਬਾਜ਼ੀ ਕਰਨ ਦੇ ਇਲਜ਼ਾਮ ਲਾਏ। ਦੂਜੇ ਪਾਸੇ ਅਧਿਕਾਰੀਆਂ ਨੇ ਦੋਸ਼ ਨਕਾਰਦਿਆਂ ਰੋਟੀਨ ਵਿਚ ਕੰਮ ਕਰਨ ਦਾ ਦਾਅਵਾ ਕੀਤਾ ਹੈ।
ਉਨ੍ਹਾਂ ਦੋਸ਼ ਲਗਾਏ ਕਿ ਮੌਜੂਦਾ ਸਰਕਾਰ ਦੇ ਲੋਕਾਂ ਨੂੰ ਐਨਓਸੀ ਮਿਲ ਰਹੀ ਹੈ। ਹੋਰ ਕਿਸੇ ਵੀ ਪਾਰਟੀ ਦੇ ਲੋਕਾਂ ਨੂੰ ਐਨਓਸੀ ਨਹੀਂ ਮਿਲ ਰਹੀ। ਕੁਝ ਲੋਕਾਂ ਨੇ ਕਿਹਾ ਕਿ  ਇੱਥੇ ਨਾ ਹੀ ਕੰਪਿਊਟਰ ਚੱਲ ਰਿਹਾ ਹੈ ਅਤੇ ਨਾ ਹੀ ਬਿਜਲੀ ਆ ਰਹੀ ਹੈ ਜਦਕਿ ਦੂਸਰੇ ਪਾਸੇ ਐਨਓਸੀ ਦੇਣ ਵਾਲੇ ਅਧਿਕਾਰੀ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਰੂਟੀਨ ਨਾਲ ਸਾਰੇ ਕੰਮ ਹੋ ਰਹੇ ਨੇ ਅਸੀਂ ਕਿਸੇ ਵੀ ਪਾਰਟੀ ਦੇ ਸ਼ਖਸ ਨੂੰ ਦੇਖ ਕੇ ਐਨਓਸੀ ਨਹੀਂ ਦੇ ਰਹੇ ਜਿਹੜਾ ਵੀ ਸਾਡੇ ਕੋਲ ਅਪਲਾਈ ਕਰਨ ਆ ਰਿਹਾ ਅਸੀਂ ਉਸਦੇ ਦਸਤਾਵੇਜ ਚੈੱਕ ਕਰ ਕੇ ਅੱਗੇ ਭੇਜ ਰਹੇ ਹਾਂ।

LEAVE A REPLY

Please enter your comment!
Please enter your name here