ਪੰਜਾਬ ਕਪੂਰਥਲਾ ਪੁਲਿਸ ਦਾ ਵੀਡੀਓ ਮਾਮਲੇ ’ਚ ਐਕਸ਼ਨ/ ਵੀਡੀਓ ’ਚ ਦਿਖਾਈ ਦਿੰਦੇ ਮੁਲਾਜ਼ਮ ਮੁਅੱਤਲ/ ਬੱਸ ਕੰਡਕਟਰ ਨਾਲ ਕੀਤਾ ਸੀ ਗਾਲੀ ਗਲੋਚ By admin - May 12, 2026 0 2 Facebook Twitter Pinterest WhatsApp ਕਪੂਰਥਲਾ ਪੁਲਿਸ ਨੇ ਸ਼ੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਮਾਮਲੇ ਵਿਚ ਤੁਰੰਤ ਪ੍ਰਭਾਵ ਨਾਲ ਕਾਰਵਾਈ ਕੀਤੀ ਹੈ। ਪੁਲਿਸ ਵਿਭਾਗ ਨੇ ਵੀਡੀਓ ਵਿਚ ਦਿਖਾਈ ਦਿੰਦੇ ਮੁਲਿਸ ਮੁਲਾਜਮ ਨੂੰ ਐਸਐੱਸਪੀ ਧਰੇਦਰ ਵਰਮਾ ਦੇ ਹੁਕਮਾਂ ਤਹਿਤ ਕਾਰਵਾਈ ਕਰਦਿਆਂ ਮੁਅੱਤਲ ਕਰ ਦਿੱਤਾ ਹੈ। ਇਸ ਦੇ ਨਾਲ ਹੀ ਏਐੱਸਆਈ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਵਿਭਾਗੀ ਪੜਤਾਲ ਕਰਨ ਦਾ ਵੀ ਹੁਕਮ ਦਿੱਤਾ ਹੈ। ਦੱਸਣਯੋਗ ਹੈ ਕਿ ਸ਼ੋਸ਼ਲ ਮੀਡੀਆ ’ਤੇ ਏ. ਐੱਸ. ਆਈ. ਵੱਲੋਂ ਸਵਾਰੀਆਂ ਨਾਲ ਭਰੀ ਹੋਈ ਬੱਸ ‘ਚ ਕੰਡਕਟਰ ਨੂੰ ਗੰਦੀਆਂ ਗਾਲ੍ਹਾਂ ਦੇਣ ਅਤੇ ਪਿਸਤੌਲ ਦਿਖਾ ਕੇ ਧਮਕੀਆਂ ਦੇਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਸਬੰਧੀ ਪੀ. ਆਰ. ਟੀ. ਸੀ. ਬੱਸ ਦੇ ਕੰਡਕਟਰ ਬੋਹੜ ਸਿੰਘ ਨੇ ਆਪਣੇ ਸਾਥੀ ਕਰਮਚਾਰੀਆਂ ਨਾਲ ਜਾ ਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ ਲਿਖ਼ਤੀ ਸ਼ਿਕਾਇਤ ਵੀ ਦਿੱਤੀ ਅਤੇ ਦੋਸ਼ ਲਗਾਇਆ ਹੈ ਕਿ ਉਹ ਪੀ. ਆਰ. ਟੀ. ਸੀ. ਕਪੂਰਥਲਾ ਡਿਪੂ ਦੀ ਬੱਸ ‘ਚ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਜਾ ਰਹੇ ਸਨ ਕਿ ਇਕ ਪੁਲਸ ਵਰਦੀ ‘ਚ ਏ. ਐੱਸ. ਆਈ. ਵੀ ਬੱਸ ‘ਚ ਸਵਾਰ ਹੋਇਆ, ਜਿਸ ਕੋਲ ਇਕ ਬੈਗ ਵੀ ਸੀ, ਜੋ ਉਸਨੇ ਬੱਸ ਦੀ ਇਕ ਸੀਟ ’ਤੇ ਬੈਠ ਕੇ ਦੂਜੀ ਸੀਟ ‘ਤੇ ਰੱਖਿਆ ਹੋਇਆ ਸੀ। ਜਦੋਂ ਬੱਸ ਪਿੰਡ ਡਡਵਿੰਡੀ ਬੱਸ ਸਟੈਂਡ ਤੇ ਪੁੱਜੀ ਤਾਂ ਸਵਾਰੀਆਂ ਵੱਧ ਗਈਆਂ, ਜਿਸ ‘ਤੇ ਕੰਡਕਟਰ ਨੇ ਏ. ਐੱਸ. ਆਈ. ਨੂੰ ਆਪਣਾ ਬੈਗ ਸੀਟ ਤੋਂ ਚੁੱਕ ਕੇ ਆਪਣੇ ਨਾਲ ਇਕ ਸਵਾਰੀ ਬਿਠਾਉਣ ਲਈ ਕਿਹਾ ਤਾਂ ਉਸ ਏ. ਐੱਸ. ਆਈ. ਨੇ ਕੰਡਕਟਰ ਗੰਦੀਆਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਪਿਸਤੌਲ ਕੱਢ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ। ਇਸ ਮਗਰੋਂ ਬੱਸ ‘ਚ ਡਰ ਦਾ ਮਾਹੌਲ ਪੈਦਾ ਹੋ ਗਿਆ ਅਤੇ ਸਵਾਰੀਆਂ ਡਰਦੀਆਂ ਹੋਈਆਂ ਬੱਸ ‘ਚੋਂ ਉੱਤਰ ਗਈਆਂ। ਇਸ ਦੌਰਾਨ ਕੁੱਝ ਯਾਤਰੀਆਂ ਵੱਲੋਂ ਪੂਰੇ ਘਟਨਾਕ੍ਰਮ ਦੀ ਵੀਡੀਓ ਆਪਣੇ ਮੋਬਾਇਲ ਫੋਨਾਂ ‘ਚ ਕੈਦ ਕਰ ਲਈ ਗਈ, ਜੋ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਪੀ. ਧਰੇਦਰ ਵਰਮਾ ਨੇ ਦੱਸਿਆ ਕਿ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋਣ ਅਤੇ ਬੱਸ ਕੰਡਕਟਰ ਨਾਲ ਕੀਤੇ ਦੁਰਵਿਵਹਾਰ ਤੇ ਦਿੱਤੀ ਗਈ ਧਮਕੀ ਬਾਰੇ ਲਿਖਤੀ ਸ਼ਿਕਾਇਤ ਮਿਲਣ ‘ਤੇ ਏ. ਐੱਸ. ਆਈ. ਬਲਬੀਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।