ਪੰਜਾਬ ਗੁਰਦਾਸਪੁਰ ’ਚ ਤੂਫਾਨ ਕਾਰਨ ਟੁੱਟਾ ਕਿਸਾਨ ਦਾ ਘਰ/ ਘਰ ਦੀਆਂ ਦੀਵਾਰਾਂ ਡਿੱਗੀਆਂ, ਡੰਗਰਾਂ ਦੇ ਉੱਡੇ ਸ਼ੈਡ/ ਗੁਆਢੀਆਂ ਦਾ ਵੀ ਨੁਕਸਾਨ, ਪੀੜਤਾਂ ਨੇ ਮੰਗਿਆ ਇਨਸਾਫ਼ By admin - May 12, 2026 0 1 Facebook Twitter Pinterest WhatsApp ਬੀਤੀ ਰਾਤ ਆਈ ਤੇਜ਼ ਮੀਂਹ ਹਨੇਰੀ ਨੇ ਵੱਖ ਵੱਖ ਥਾਵਾਂ ਉਤੇ ਭਾਰੀ ਨੁਕਸਾਨ ਕੀਤਾ ਹੈ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਜਿਲ੍ਹੇ ਦੇ ਪਿੰਡ ਰੋੜਾ ਬੁੱਟਰ ਵਿਚ ਦੋ ਕਿਸਾਨ ਪਰਿਵਾਰਾਂ ਦੇ ਘਰਾਂ ਨੂੰ ਮੀਂਹ ਹਨੇਰੀ ਨੇ ਭਾਰੀ ਨੁਕਸਾਨ ਪਹੁੰਚਾਇਆ ਹੈ। ਕਿਸਾਨ ਗੁਰਵਿੰਦਰ ਸਿੰਘ ਦੇ ਘਰ ਦੀਆਂ ਦੀਵਾਰਾਂ ਡਿੱਗ ਗਈਆਂ ਅਤੇ ਡੰਗਰਾਂ ਦੇ ਸ਼ੈੱਡ ਹਵਾਂ ਵਿਚ ਉੱਡ ਗਏ। ਇਹ ਸ਼ੈੱਡ ਗੁਆਢੀਆਂ ਦੇ ਘਰ ਉਤੇ ਡਿੱਗਣ ਕਾਰਨ ਗੁਆਢੀਆਂ ਦੇ ਘਰ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੀੜਤ ਪਰਿਵਾਰਾਂ ਨੇ ਸਰਕਾਰ ਤੋਂ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸਿੰਘ ,ਮਾਤਾ ਕਸ਼ਮੀਰ ਕੌਰ, ਮੌਜੂਦਾ ਸਰਪੰਚ ਪ੍ਰਤਾਪ ਸਿੰਘ ,ਮੈਂਬਰ ਗੁਰਮੇਲ ਸਿੰਘ ਨੇ ਦੱਸਿਆ ਕਿ ਅੱਧੀ ਰਾਤ ਨੂੰ ਆਈ ਤੇਜ ਹਨੇਰੀ ਅਤੇ ਤੂਫਾਨ ਕਾਰਨ ਗੁਰਵਿੰਦਰ ਸਿੰਘ ਦੇ ਘਰ ਵਿੱਚ ਡੰਗਰਾਂ ਦੇ ਵਾੜਿਆਂ ਦੀਆਂ ਸੈਡਾਂ ਉਡ ਗਈਆਂ ਤੇ ਦੀਵਾਰਾਂ ਵੀ ਡਿੱਗ ਗਈਆਂ। ਸ਼ੈਡਾਂ ਵਿੱਚ ਪਈ ਦੋ ਤਿੰਨ ਟਰਾਲੀਆਂ ਤੂੜੀ ਵੀ ਉੱਡ ਗਈ ਅਤੇ ਸ਼ੈਡ ਵੀ ਉੱਡ ਕੇ ਕਿਸੇ ਦੇ ਘਰ ਜਾ ਕੇ ਡਿੱਗ ਗਈ ਜਿਸ ਨਾਲ ਸਾਡਾ ਭਾਰੀ ਨੁਕਸਾਨ ਹੋ ਗਿਆ ਹੈ। ਉਸ ਨੇ ਦੱਸਿਆ ਕਿ ਉਹ ਇੱਕ ਛੋਟਾ ਜਿਹਾ ਕਿਸਾਨ ਹੈ ਅਤੇ ਕਰਜ਼ਾ ਚੁੱਕ ਕੇ ਇਹ ਉਸਾਰੀ ਕਰਵਾਈ ਸੀ। ਉੱਥੇ ਹੀ ਗੁਆਂਡੀ ਘਰ ਵਿੱਚ ਰਹਿਣ ਵਾਲੀ ਬਜ਼ੁਰਗ ਮਾਤਾ ਨੇ ਦੱਸਿਆ ਕਿ ਮੇਰਾ ਬੇਟਾ ਡਰਾਈਵਰੀ ਕਰਕੇ ਬੜੀ ਮੁਸ਼ਕਿਲ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ ਪਰ ਰਾਤ ਆਏ ਤੂਫਾਨ ਦੇ ਕਾਰਨ ਸਾਡੀ ਮੋਟਰ, ਸ਼ੈਡ ਅਤੇ ਘਰ ਦਾ ਬਹੁਤ ਸਾਰਾ ਸਮਾਨ ਟੁੱਟ ਗਿਆ ਹੈ ।ਸਾਡਾ ਬਹੁਤ ਜਿਆਦਾ ਮਾਲੀ ਨੁਕਸਾਨ ਹੋ ਗਿਆ ਹੈ। ਉਥੇ ਹੀ ਮੌਜੂਦਾ ਸਰਪੰਚ ਨੇ ਕਿਹਾ ਕਿ ਇਹ ਦੋਨੋਂ ਪਰਿਵਾਰ ਬਹੁਤ ਹੀ ਮਾੜੇ ਹਨ। ਉਹਨਾਂ ਕਿਹਾ ਕਿ ਇੱਕ ਪਰਿਵਾਰਾਂ ਦਾ 3 ਲੱਖ ਦੇ ਕਰੀਬ ਅਤੇ ਦੂਸਰੇ ਪਰਿਵਾਰ ਦਾ ਦੋ ਢਾਈ ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹੈ। ਸਾਡੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇਹਨਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਜੋ ਇਹ ਪਰਿਵਾਰ ਦੁਬਾਰਾ ਆਪਣੇ ਪੈਰਾਂ ਤੇ ਖੜੇ ਹੋ ਸਕਣ।