ਪੰਜਾਬ ਅਬੋਹਰ ’ਚ ਨਾਬਾਲਿਗ ਦੀ ਭੇਦਭਰੀ ਹਾਲਤ ’ਚ ਮੌਤ/ ਮਰਜ਼ੀ ਨਾਲ ਭੱਜ ਕੇ ਕਰਵਾਇਆ ਸੀ ਵਿਆਹ/ ਮਾਪਿਆਂ ਨੇ ਸਹੁਰਾ ਪਰਿਵਾਰ’ਤੇ ਲਾਏ ਗੰਭੀਰ ਇਲਜ਼ਾਮ By admin - May 8, 2026 0 3 Facebook Twitter Pinterest WhatsApp ਅਬੋਹਰ ’ਚ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੀ 16 ਸਾਲਾ ਲੜਕੀ ਦੀ ਭੇਦਭਰੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਹਰਮਨਜੀਤ ਕੌਰ ਵਾਸੀ ਢਾਣੀ ਕਰਨੈਲ ਸਿੰਘ, ਅਬੋਹਰ ਵਜੋਂ ਹੋਈ ਹੈ। ਪਰਿਵਾਰ ਦੇ ਦੱਸਣ ਮੁਤਾਬਕ ਅਜੀਤ ਨਗਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੇ ਪੁੱਤਰ ਅਜੈ ਨੇ ਉਨ੍ਹਾਂ ਦੀ ਧੀ ਨੂੰ ਵਰਗਲਾ ਕੇ ਪਹਿਲਾਂ ਵਿਆਹ ਕੀਤਾ ਅਤੇ ਹੁਣ ਕਤਲ ਕਰ ਦਿੱਤਾ ਹੈ। ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾ ਦੀ ਮਾਂ ਆਸ਼ਾ ਰਾਣੀ ਨੇ ਦੱਸਿਆ ਕਿ ਅਜੀਤ ਨਗਰ ਦੇ ਰਹਿਣ ਵਾਲੇ ਬਖਸ਼ੀਸ਼ ਸਿੰਘ ਦੇ ਪੁੱਤਰ ਅਜੈ ਨੇ ਉਸਦੀ ਧੀ ਨੂੰ ਵਿਆਹ ਦਾ ਵਾਅਦਾ ਕਰਕੇ ਵਰਗਲਾ ਕੇ ਲਿਆਂਦਾ ਅਤੇ ਦੋਵਾਂ ਨੇ ਇੱਕ ਮੰਦਰ ਵਿੱਚ ਵਿਆਹ ਕਰਵਾ ਲਿਆ ਸੀ। ਮ੍ਰਿਤਕਾ ਦੀ ਮਾਂ ਨੇ ਅਜੇ ‘ਤੇ ਉਸਦੀ ਧੀ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਉਸ ਨੇ ਦਾਅਵਾ ਕੀਤਾ ਕਿ ਉਸਨੇ ਜਾਣਬੁੱਝ ਕੇ ਸਵੇਰੇ 4 ਵਜੇ ਦੇ ਕਰੀਬ ਉਸਦੀ ਧੀ ਦੀ ਮੌਤ ਦੀ ਖ਼ਬਰ ਦਿੱਤੀ, ਹਾਲਾਂਕਿ ਉਸਨੇ ਉਸਨੂੰ ਜ਼ਹਿਰ ਦਿੱਤਾ ਸੀ। ਸਥਾਨਕ ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।