ਫਿਰੋਜ਼ਪੁਰ ’ਚ ਟੋਲ ਪਲਾਜਾ ’ਤੇ ਟਲਿਆ ਵੱਡਾ ਹਾਦਸਾ/ ਬਾਲ ਬਾਲ ਬਚੇ ਸਕੂਲ ਜਾਂਦੇ ਬੱਚੇ/ ਪਰਿਵਾਰ ਨੇ ਟੋਲ ਪਲਾਜ਼ਾ ਪ੍ਰਬੰਧਕਾਂ ਖਿਲਾਫ ਧਰਨਾ

0
2

ਫਿਰੋਜ਼ਪੁਰ ’ਚ ਟੋਲ ਪਲਾਜਾ ’ਤੇ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੇ ਪੁੱਟੇ ਟੋਏ ਵਿਚ ਸਕੂਲੀ ਬੱਚਿਆਂ ਐਕਟਿਵਾ ਵੱਜ ਗਈ। ਹਾਦਸੇ ਵਿਚ ਬੱਚਿਆਂ ਦਾ ਬਾਲ ਬਾਲ ਬਚਾ ਰਿਹਾ ਪਰ ਐਕਟਿਵਾ ਨੂੰ ਭਾਰੀ ਨੁਕਸਾਨ ਹੋਇਆ ਹੈ। ਮੌਕੇ ਤੇ ਪਹੁੰਚੇ ਪਰਿਵਾਰ ਨੇ ਕਿਸਾਨ ਜਥੇਬੰਦੀਆਂ ਦੀ ਮਦਦ ਨਾਲ ਟੋਲ ਪਲਾਜਾ ਪ੍ਰਬੰਧਕਾਂ ਖਿਲਾਫ ਧਰਨਾ ਲਾ ਕੇ ਨਾਅਰੇਬਾਜ਼ੀ ਕੀਤੀ। ਮਾਪਿਆਂ ਦਾ ਇਲਜਾਮ ਸੀ ਕਿ ਇਹ ਹਾਦਸਾ ਟੋਲ ਪਲਾਜਾ ਵਾਲਿਆਂ ਦੀ ਅਣਗਹਿਲੀ ਕਾਰਨ ਵਾਪਰਿਆ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਪਿੱਛੋਂ ਕੋਈ ਵਾਹਨ ਆ ਰਿਹਾ ਹੁੰਦਾ ਤਾਂ ਬੱਚਿਆਂ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਬਣਦੀ ਕਾਰਵਾਈ ਦਾ ਭਰੋਸਾ ਦਿੱਤਾ ਹੈ।
ਪੀੜਤ ਪਰਿਵਾਰ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਦੇ ਦੱਸਣ ਮੁਤਾਬਕ ਬੀਤੇ ਦਿਨੀਂ ਉਨ੍ਹਾਂ ਦੇ ਪਿੰਡ ਦੇ ਦੋ ਬੱਚੇ ਸਕੂਲ ਜਾ ਰਹੇ ਸਨ ਕਿ ਟੋਲ ਪਲਾਜਾ ’ਤੇ ਪਰਚੀ ਕੱਟਣ ਵਾਲੀ ਥਾਂ ਦੇ ਨਾਲ ਵੱਡਾ ਖੱਡਾ ਮਾਰਿਆ ਹੋਇਆ ਸੀ ਜਿਸ ਵਿਚ ਵੱਜਣ ਕਾਰਨ ਬੱਚਿਆਂ ਨਾਲ ਹਾਦਸਾ ਵਾਪਰਿਆ ਹੈ। ਮਾਪਿਆਂ ਦਾ ਇਲਜਾਮ ਹੈ ਕਿ ਇਸ ਟੋਏ ਬਾਬਤ ਪ੍ਰਬੰਧਕਾਂ ਨੇ ਕੋਈ ਸਾਇਨ ਬੋਰਡ ਜਾਂ ਰੋਕ ਨਹੀਂ ਲਗਾਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ।
ਉਨ੍ਹਾਂ ਕਿਹਾ ਕਿ ਹਾਦਸੇ ਵਿਚ ਬੱਚਿਆਂ ਦੇ ਸੱਟਾਂ ਲੱਗਣ ਦਾ ਨਾਲ ਨਾਲ ਸਕੂਟਰੀ ਚਕਨਾਚੂਰ ਹੋ ਗਈ ਹੈ, ਜਿਸ ਲਈ ਟੋਲ ਪਲਾਜਾ ਪ੍ਰਬੰਧਕ ਜ਼ਿੰਮੇਵਾਰ ਹਨ। ਇਸ ਨੂੰ ਲੈ ਕੇ ਜਦੋਂ ਪੀੜਤ ਪਰਿਵਾਰ ਅਤੇ ਪਿੰਡ ਦੇ ਮੋਹਤਬਰ ਲੋਕਾਂ ਨੇ ਟੋਲ ਪਲਾਜਾ ਵਾਲਿਆਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕੋਈ ਸੁਣਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪਰਿਵਾਰ ਵੱਲੋਂ ਧਰਨਾ ਲਗਾਇਆ ਹੈ। ਪਰਿਵਾਰ ਨੇ ਲਾਪਰਵਾਹੀ ਵਰਤਣ ਵਾਲੇ ਲੋਕਾਂ ਖਿਲਾਫ਼ ਸਖਤ ਕਾਰਵਾਈ ਕੀਤੀ ਹੈ। ਓਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਪਰਿਵਾਰ ਅਤੇ ਕਿਸਾਨ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਕੱਲ੍ਹ ਤਕ ਟੋਲ ਪਲਾਜਾ ਵਾਲਿਆਂ ਨਾਲ ਗੱਲਬਾਤ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

LEAVE A REPLY

Please enter your comment!
Please enter your name here