ਗੁਰਦਾਸਪੁਰ ਦੀ ਕ੍ਰਿਕਟ ਖਿਡਾਰਨ ਦਾ ਸ਼ਾਨਦਾਰ ਪ੍ਰਦਰਸ਼ਨ/ ਨੈਸ਼ਨਲ ਪੱਧਰ ’ਤੇ ਖੇਡਣ ਦੀ ਤਿਆਰੀ/ ਮਾਰਸ਼ਲ ਕ੍ਰਿਕਟ ਅਕੈਡਮੀ ਤੋਂ ਲੈ ਰਹੀ ਟਰੈਨਿੰਗ

0
2

ਗੁਰਦਾਸਪੁਰ ਦੇ ਕ੍ਰਿਕਟ ਮੈਦਾਨ ਵਿੱਚੋਂ ਬਹੁਤ ਸਾਰੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਨਿਕਲੇ ਹਨ ਜਿਨਾਂ ਵਿੱਚੋਂ ਕਨੇਡਾ ਦੀ ਟੀਮ ਦਾ ਕੈਪਟਨ ਚੁਣਿਆ ਗਿਆ ਦਿਲਪ੍ਰੀਤ ਵੀ ਸ਼ਾਮਲ ਹੈ। ਇਥੋਂ ਕੋਚਿੰਗ ਲੈ ਰਹੀਆਂ ਕਈ ਲੜਕੀਆਂ ਵੀ ਜਿਲ੍ਹਾ ਸੂਬਾ ਤੇ ਕੌਮੀ ਪੱਧਰ ਤੇ ਚੰਗਾ ਪ੍ਰਦਰਸ਼ਨ ਕਰ ਰਹੀਆਂ ਹਨ ਅਤੇ ਅਜਿਹੀ ਹੀ ਇੱਕ ਲੜਕੀ ਪ੍ਰਭਜੋਤ ਕੌਰ ਵੀ ਹੈ ਜਿਸ ਤੇ ਉਸਦੇ ਕੋਚ ਅਤੇ ਪੂਰੇ ਖੇਡ ਜਗਤ ਦੀਆਂ ਨਜ਼ਰਾ ਟਿਕੀਆਂ ਹੋਈਆਂ ਹਨ।
ਰਾਜ ਪੱਧਰ ਦੇ ਮੈਚ ਵਿੱਚ 146 ਰਨ ਬਣਾ ਕੇ ਨੋਟ ਆਊਟ ਰਹਿਣ ਤੋਂ ਬਾਅਦ ਹੁਣ ਉਸਨੇ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਅੰਡਰ 19 ਪੰਜਾਬ ਦੀ ਟੀਮ ਵੱਲੋਂ ਖੇਡਦੇ ਹੋਏ ਚਾਰ ਟੂਰਨਾਮੈਂਟ ਵਿੱਚ ਆਪਣੀ ਟੀਮ ਦੇ ਖਾਤੇ ਵਿੱਚ 124 ਰਨ ਜੋੜੇ। ਹਾਲਾਂਕਿ ਉਸਦੇ ਇਸ ਪ੍ਰਦਰਸ਼ਨ ਤੋਂ ਬਾਅਦ ਦੇ ਬਾਵਜੂਦ ਪੰਜਾਬ ਦੀ ਟੀਮ ਸੈਮੀਫਾਈਨਲ ਨਹੀਂ ਜਿੱਤ ਸਕੀ ਪਰ ਪ੍ਰਭਜੋਤ ਨਾਮ ਦੀ ਇਸ ਉਭਰਦੀ ਖਿਡਾਰਨ ਤੇ ਭਵਿੱਖ ਲਈ ਮਾਰਸ਼ਲ ਕ੍ਰਿਕਟ ਅਕੈਡਮੀ ਨੂੰ ਬਹੁਤ ਉਮੀਦਾਂ ਹਨ ਅਤੇ ਪ੍ਰਭਜੋਤ ਵੀ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਆਪਣਾ ਨਾਮ ਖਟਣ ਦਾ ਸੁਪਨਾ ਪਾਲ ਰਹੀ ਹੈ।

LEAVE A REPLY

Please enter your comment!
Please enter your name here